Thursday, September 3, 2026
Home Haryana News ਕਾਲਕਾ-ਸ਼ਿਮਲਾ ਰੇਲਵੇ ਦੁਆਰਾ 11 ਸਤੰਬਰ ਤੱਕ ਕਈ ਟਰੇਨਾਂ ਰੱਦ 

ਕਾਲਕਾ-ਸ਼ਿਮਲਾ ਰੇਲਵੇ ਦੁਆਰਾ 11 ਸਤੰਬਰ ਤੱਕ ਕਈ ਟਰੇਨਾਂ ਰੱਦ 

0
1

ਚੰਡੀਗੜ੍ਹ: ਸ਼ਿਮਲਾ-ਕਾਲਕਾ ਯੂਨੈਸਕੋ ਵਰਲਡ ਹੈਰੀਟੇਜ ਰੇਲਵੇ ਸੈਕਸ਼ਨ ’ਤੇ ਘੁਮਾ ਅਤੇ ਟਕਸਾਲ ਰੇਲਵੇ ਸਟੇਸ਼ਨਾਂ ਵਿਚਕਾਰ ਪੁਲੀ ਧੱਸਣ ਕਾਰਨ ਅੰਬਾਲਾ ਡਿਵੀਜ਼ਨ ਨੇ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਭਾਰੀ ਬਰਸਾਤ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲੀ ਰੁੜ੍ਹ ਗਈ, ਜਿਸ ਨਾਲ ਰੇਲਵੇ ਟਰੈਕ ਹਵਾ ਵਿੱਚ ਲਟਕ ਗਿਆ।

ਅੰਬਾਲਾ ਡਿਵੀਜ਼ਨ ਦੇ ਸੀਨੀਅਰ ਡੀ.ਸੀ.ਐਮ. ਯਸ਼ਨਜੀਤ ਸਿੰਘ ਨੇ ਦੱਸਿਆ ਕਿ ਰੇਲਵੇ ਵੱਲੋਂ ਟਰੈਕ ਦੀ ਜਲਦ ਤੋਂ ਜਲਦ ਮੁਰੰਮਤ ਕਰਕੇ ਰੇਲ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਯਾਤਰੀਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।

ਇਹ ਟਰੇਨਾਂ ਰਹਿਣਗੀਆਂ ਰੱਦ

  • 52457-58 — 11 ਸਤੰਬਰ ਤੱਕ
  • 52451-52 — 13 ਸਤੰਬਰ ਤੱਕ
  • 52453-54 — 11 ਸਤੰਬਰ ਤੱਕ
  • 52459-60 — 13 ਸਤੰਬਰ ਤੱਕ
  • 52455-56 — 11 ਸਤੰਬਰ ਤੱਕ

ਯਾਤਰੀਆਂ ਨੂੰ ਮਿਲੇਗਾ ਟਿਕਟ ਦਾ ਰਿਫੰਡ

ਡੀ.ਸੀ.ਐਮ. ਯਸ਼ਨਜੀਤ ਸਿੰਘ ਨੇ ਕਿਹਾ ਕਿ ਕਾਲਕਾ-ਸ਼ਿਮਲਾ ਰੇਲਵੇ ਟਰੈਕ ’ਤੇ ਸਫ਼ਰ ਕਰਨਾ ਬਹੁਤ ਸਾਰੇ ਯਾਤਰੀਆਂ ਦਾ ਸੁਪਨਾ ਹੁੰਦਾ ਹੈ ਅਤੇ ਲੋਕ ਕਈ ਹਫ਼ਤੇ ਪਹਿਲਾਂ ਟਿਕਟਾਂ ਬੁੱਕ ਕਰਵਾਉਂਦੇ ਹਨ। ਪਰ ਹਿਮਾਚਲ ਪ੍ਰਦੇਸ਼ ਵਿੱਚ ਖ਼ਰਾਬ ਮੌਸਮ ਅਤੇ ਲਗਾਤਾਰ ਮੀਂਹ ਕਾਰਨ ਟਰੈਕ ਨੂੰ ਨੁਕਸਾਨ ਪਹੁੰਚਣ ਦੇ ਚਲਦਿਆਂ ਰੇਲ ਆਵਾਜਾਈ ਰੋਕਣੀ ਪਈ ਹੈ।

ਰੇਲਵੇ ਵੱਲੋਂ ਰੱਦ ਕੀਤੀਆਂ ਟਿਕਟਾਂ ਦਾ ਰਿਫੰਡ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਰੇਲਵੇ ਸਟੇਸ਼ਨ ਦੇ ਕਾਊਂਟਰ ਤੋਂ ਟਿਕਟ ਬੁੱਕ ਕਰਵਾਉਣ ਵਾਲੇ ਯਾਤਰੀਆਂ ਨੂੰ ਕਾਊਂਟਰ ’ਤੇ ਹੀ ਰਿਫੰਡ ਮਿਲੇਗਾ।

ਉੱਥੇ ਹੀ ਆਨਲਾਈਨ ਟਿਕਟ ਬੁੱਕ ਕਰਨ ਵਾਲੇ ਯਾਤਰੀਆਂ ਨੂੰ ਰਿਫੰਡ ਦੀ ਰਕਮ 24 ਘੰਟਿਆਂ ਦੇ ਅੰਦਰ ਉਨ੍ਹਾਂ ਦੇ ਖਾਤੇ ਵਿੱਚ ਵਾਪਸ ਮਿਲ ਜਾਵੇਗੀ।

ਰੇਲਵੇ ਵੱਲੋਂ ਟਰੈਕ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਸੁਰੱਖਿਆ ਜਾਂਚ ਪੂਰੀ ਹੋਣ ਤੋਂ ਬਾਅਦ ਰੇਲ ਸੇਵਾ ਮੁੜ ਬਹਾਲ ਕੀਤੀ ਜਾ ਸਕੇ।

 

LEAVE A REPLY

Please enter your comment!
Please enter your name here