Saturday, July 18, 2026
Home National ਜੰਮੂ ਦਿਹਾਤੀ ਪੁਲਿਸ ਦੀ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ, ਅਫੀਮ ਤੇ ਹੈਰੋਇਨ...

ਜੰਮੂ ਦਿਹਾਤੀ ਪੁਲਿਸ ਦੀ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ, ਅਫੀਮ ਤੇ ਹੈਰੋਇਨ ਬਰਾਮਦ 

0
15

ਜੰਮੂ: ‘ਨਸ਼ਾ ਮੁਕਤ ਅਭਿਆਨ’ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਜੰਮੂ ਦਿਹਾਤੀ ਪੁਲਿਸ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਵੱਡੀ ਸਫਲਤਾ ਮਿਲੀ ਹੈ। ਇਹ ਕਾਰਵਾਈਆਂ ਝੱਜਰ ਕੋਟਲੀ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਨਢਾਲ ਨਾਕਾ ਇਲਾਕੇ ਵਿੱਚ ਕੀਤੀਆਂ ਗਈਆਂ।

ਪਹਿਲੀ ਘਟਨਾ ਵਿੱਚ ਪੀ.ਪੀ ਮਨਵਾਲ ਦੀ ਪੁਲਿਸ ਟੀਮ ਨੇ ਇੱਕ ਕੰਟੇਨਰ ਮਾਲ ਵਾਹਨ ਨੂੰ ਰੁਟੀਨ ਚੈਕਿੰਗ ਦੌਰਾਨ ਰੋਕਿਆ। ਇਹ ਵਾਹਨ ਊਧਮਪੁਰ-ਧਾਰ ਰੋਡ ਤੋਂ ਬਟਲ ਵੱਲ ਜਾ ਰਿਹਾ ਸੀ। ਤਲਾਸ਼ੀ ਦੌਰਾਨ ਵਾਹਨ ਦੇ ਕੈਬਿਨ ਵਿੱਚੋਂ ਕਰੀਬ 3 ਤੋਂ 4 ਕਿਲੋਗ੍ਰਾਮ ਅਫੀਮ ਤੂੜੀ ਵਰਗਾ ਪਦਾਰਥ ਬਰਾਮਦ ਕੀਤਾ ਗਿਆ।

ਪੁਲਿਸ ਮੁਤਾਬਕ ਡਰਾਈਵਰ ਦੀ ਪਛਾਣ ਵਿੱਕੀ ਵਜੋਂ ਹੋਈ ਹੈ, ਜੋ ਰਤਨ ਸਿੰਘ ਦਾ ਪੁੱਤਰ ਅਤੇ ਨੂਰਪੁਰ ਲੁਭਾਣਾ, ਜ਼ਿਲ੍ਹਾ ਕਪੂਰਥਲਾ, ਪੰਜਾਬ ਦਾ ਰਹਿਣ ਵਾਲਾ ਹੈ। ਦੋਸ਼ੀ ਬਰਾਮਦ ਨਸ਼ੀਲੇ ਪਦਾਰਥ ਬਾਰੇ ਕੋਈ ਸੰਤੋਸ਼ਜਨਕ ਜਵਾਬ ਨਹੀਂ ਦੇ ਸਕਿਆ। ਇਸ ਮਾਮਲੇ ਵਿੱਚ ਥਾਣਾ ਝੱਜਰ ਕੋਟਲੀ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 8/15 ਤਹਿਤ ਐਫਆਈਆਰ ਨੰਬਰ 77/2026 ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦੂਜੇ ਮਾਮਲੇ ਵਿੱਚ ਪੁਲਿਸ ਨੇ ਨਢਾਲ ਨਾਕਾ ’ਤੇ ਚੈਕਿੰਗ ਦੌਰਾਨ ਇੱਕ ਹੀਰੋ ਸਪਲੈਂਡਰ ਮੋਟਰਸਾਈਕਲ ਨੂੰ ਰੋਕਿਆ, ਜੋ ਬਟਾਲ ਵੱਲੋਂ ਊਧਮਪੁਰ ਜਾ ਰਿਹਾ ਸੀ। ਤਲਾਸ਼ੀ ਦੌਰਾਨ ਮੋਟਰਸਾਈਕਲ ਸਵਾਰ ਕੋਲੋਂ ਕਰੀਬ 13 ਤੋਂ 14 ਗ੍ਰਾਮ ਹੈਰੋਇਨ ਵਰਗਾ ਪਦਾਰਥ ਬਰਾਮਦ ਕੀਤਾ ਗਿਆ।

ਦੋਸ਼ੀ ਦੀ ਪਛਾਣ ਅਨਵਰ ਭੱਟ ਵਜੋਂ ਹੋਈ ਹੈ, ਜੋ ਸੰਬਲ, ਜ਼ਿਲ੍ਹਾ ਊਧਮਪੁਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 8/21/22 ਤਹਿਤ ਐਫਆਈਆਰ ਨੰਬਰ 78/2026 ਦਰਜ ਕਰਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੰਮੂ ਦਿਹਾਤੀ ਪੁਲਿਸ ਨੇ ਕਿਹਾ ਹੈ ਕਿ ਨਸ਼ਿਆਂ ਦੇ ਖ਼ਤਰੇ ਨੂੰ ਜੜ੍ਹੋਂ ਖਤਮ ਕਰਨ ਲਈ ਮੁਹਿੰਮ ਲਗਾਤਾਰ ਜਾਰੀ ਰਹੇਗੀ। ਪੁਲਿਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਨਸ਼ੀਲੇ ਪਦਾਰਥਾਂ ਦੀ ਵਿਕਰੀ ਜਾਂ ਤਸਕਰੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨਾਲ ਸਾਂਝੀ ਕੀਤੀ ਜਾਵੇ।

LEAVE A REPLY

Please enter your comment!
Please enter your name here