HomePunjabਜਲੰਧਰ ਲੈਕਚਰਾਰ ਕਤਲ ਮਾਮਲਾ: ਪਤੀ ਅਤੇ ਸੱਸ ਉਜੈਨ ਤੋਂ ਗ੍ਰਿਫ਼ਤਾਰ, 6 ਸਾਲਾ...

ਜਲੰਧਰ ਲੈਕਚਰਾਰ ਕਤਲ ਮਾਮਲਾ: ਪਤੀ ਅਤੇ ਸੱਸ ਉਜੈਨ ਤੋਂ ਗ੍ਰਿਫ਼ਤਾਰ, 6 ਸਾਲਾ ਧੀ ਵੀ ਬਰਾਮਦ

ਜਲੰਧਰ: ਜਲੰਧਰ ਦੇ ਸੇਂਟ ਸੋਲਜਰ ਕਾਲਜ ਦੀ ਲੈਕਚਰਾਰ ਨੇਹਾ ਬੱਸੀ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਉਸਦੇ ਪਤੀ ਉਮੰਗ ਬੱਸੀ ਅਤੇ ਸੱਸ ਕੁਸੁਮ ਬੱਸੀ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਕਾਬੂ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੋਵਾਂ ਦੇ ਨਾਲ ਨੇਹਾ ਬੱਸੀ ਦੀ 6 ਸਾਲਾ ਧੀ ਵੀ ਬਰਾਮਦ ਕੀਤੀ ਗਈ ਹੈ।

ਦੋਸ਼ ਹੈ ਕਿ ਨੇਹਾ ਬੱਸੀ ਨੂੰ ਹਾਰਪਿਕ ਟਾਇਲਟ ਕਲੀਨਰ ਪਿਲਾ ਕੇ ਕਤਲ ਕੀਤਾ ਗਿਆ। ਹਾਲਾਂਕਿ ਪੁਲਿਸ ਵੱਲੋਂ ਗ੍ਰਿਫ਼ਤਾਰੀ ਸਬੰਧੀ ਰਸਮੀ ਪੁਸ਼ਟੀ ਹਾਲੇ ਕੀਤੀ ਜਾਣੀ ਬਾਕੀ ਹੈ। ਕਰਤਾਰਪੁਰ ਥਾਣੇ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਮਾਮਲੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ ਹੈ।

ਇਸ ਮਾਮਲੇ ਵਿੱਚ ਉਮੰਗ ਬੱਸੀ ਦੀ ਕਥਿਤ ਪ੍ਰੇਮਿਕਾ ਸਤਪਾਲ ਕੌਰ ਦੇ ਪਤੀ ਵਿਸ਼ਾਲ ਸ਼ਰਮਾ ਦਾ ਨਾਮ ਵੀ ਸਾਹਮਣੇ ਆਇਆ ਹੈ। ਵਿਸ਼ਾਲ ਸ਼ਰਮਾ ਨੇ ਦਾਅਵਾ ਕੀਤਾ ਕਿ ਉਸਦਾ ਸਤਪਾਲ ਕੌਰ ਨਾਲ ਪ੍ਰੇਮ ਵਿਆਹ ਹੋਇਆ ਸੀ, ਪਰ ਬਾਅਦ ਵਿੱਚ ਉਸਦੀ ਪਤਨੀ ਦਾ ਲੈਕਚਰਾਰ ਨੇਹਾ ਬੱਸੀ ਦੇ ਪਤੀ ਨਾਲ ਕਥਿਤ ਸਬੰਧ ਬਣ ਗਏ। ਉਸਨੇ ਦਾਅਵਾ ਕੀਤਾ ਕਿ ਦੋਵੇਂ ਵਿਆਹ ਕਰਨ ਦੀ ਤਿਆਰੀ ਕਰ ਰਹੇ ਸਨ।

ਵਿਸ਼ਾਲ ਸ਼ਰਮਾ ਨੇ ਦੋਸ਼ ਲਗਾਇਆ ਕਿ ਇਸੇ ਕਾਰਨ ਉਮੰਗ ਬੱਸੀ ਉਸਨੂੰ ਅਤੇ ਲੈਕਚਰਾਰ ਨੂੰ ਖਤਮ ਕਰਨਾ ਚਾਹੁੰਦਾ ਸੀ ਅਤੇ ਉਹ ਪਿਛਲੇ ਕਰੀਬ 15 ਦਿਨਾਂ ਤੋਂ ਇਸਦੀ ਕਥਿਤ ਯੋਜਨਾ ਬਣਾ ਰਿਹਾ ਸੀ। ਉਸਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਦੋਵਾਂ ਵਿਚਕਾਰ ਹੋਈ 206 ਪੰਨਿਆਂ ਦੀ ਗੱਲਬਾਤ ਹਾਸਲ ਕੀਤੀ ਹੈ।

ਇਸ ਦੌਰਾਨ ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਬੋਧਰਾਜ ਨੂੰ ਕਥਿਤ ਲਾਪਰਵਾਹੀ ਦੇ ਦੋਸ਼ਾਂ ਤਹਿਤ ਮੁਅੱਤਲ ਕੀਤੇ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments