Google search engine
HomePatiala Updatesਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ, “ਵਿਸ਼ਵ ਧਰਤੀ...

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ, “ਵਿਸ਼ਵ ਧਰਤੀ ਦਿਵਸ” ਮੌਕੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ

 

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ, “ਵਿਸ਼ਵ ਧਰਤੀ ਦਿਵਸ” ਮੌਕੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ  ਦੇ ਮਾਨਯੋਗ ਵਾਈਸ ਚਾਂਸਲਰ ਪ੍ਰੋ: ਰਤਨ ਸਿੰਘ ਵੱਲੋਂ ਅੱਜ ਵਿਸ਼ਵ ਧਰਤੀ ਦਿਵਸ ਮੌਕੇ ਵਾਤਾਵਰਨ ਦੀ ਸਾਂਭ-ਸਭਾਲ ਲਈ ਬੂਟੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ। ਇਸ ਮੌਕੇ ਵਿਸ਼ੇਸ ਤੋਰ ਤੇ ਮੁੱਖ ਮਹਿਮਾਨ ਵੱਜੋਂ ਪ੍ਰੋ: ਦਲੀਪ ਯੂ.ਕੇ ਵਾਈਸ ਚਾਂਸਲਰ ਨੈਸ਼ਨਲ ਲਾਅ ਯੂਨੀਵਰਸਿਟੀ ਮਹਾਰਾਸਟਰ, ਮੁੰਬਈ ਉਚੇਚੇ ਤੌਰ ਤੇ ਯੂਨੀਵਰਸਿਟੀ ਵਿਖੇ ਪੁਹੰਚੇ ਅਤੇ ਇਸ ਸੁਚੱਜੇ ਕਾਰਜ ਦੀ ਸ਼ੁਰੂਆਤ ਦੇ ਵਿੱਚ ਆਪਣਾ ਵਿਸ਼ੇਸ ਯੋਗਦਾਨ ਪ੍ਰਦਾਨ ਕੀਤਾ। ਇਸ ਮੌਕੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਨੇ ਆਪਣੇ ਸੰਬੋਧਨ ਦੌਰਾਨ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ “ਮਾਤਾ ਧਰਤਿ ਮਹਤੁ” ਦੇ ਸਿਧਾਂਤ ਉਪਰ ਚਲਦਿਆ ਹੋਇਆ ਧਰਤੀ ਨੂੰ ਮਾਂ ਦੇ ਸਮਾਨ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਅੱਜ ਲੋੜ ਹੈ ਕਿ ਇਹ ਪਵਿੱਤਰ ਧਰਤੀ ਜੋ ਕਿ ਸਾਡੇ ਰਹਿਣ-ਸਹਿਣ ਦੀ ਸਿਰਜਣਹਾਰ ਧਰਤੀ ਹੈ, ਉਸਨੂੰ ਰੁੱਖਾਂ ਨਾਲ ਹਰਿਆ ਭਰਿਆ ਕਰੀਏ ਅਤੇ ਕੀਟਨਾਸ਼ਕ ਦਵਾਈਆ ਦੀ ਵਰਤੋਂ ਤੋਂ ਪ੍ਰਹੇਜ ਕਰੀਏ। ਇਸ ਮੌਕੇ ਪ੍ਰੋ: ਰਤਨ ਸਿੰਘ ਜੀ ਨੇ ਵਿਸ਼ੇਸ ਤੌਰ ਤੇ ਪਹੁੰਚੇ ਹੋਏ ਪ੍ਰੋ: ਦਲੀਪ ਯੂ.ਕੇ. ਦਾ ਸਨਮਾਨ ਪੰਜਾਬ ਦੀ ਪ੍ਰੰਪਰਾ ਅਨੁਸਾਰ ਕੀਤਾ। ਇਸ ਮੌਕੇ ਉੱਪਰ ਵਾਈਸ ਚਾਂਸਲਰ ਸਾਹਿਬ ਤੋਂ ਇਲਾਵਾ ਰਜਿਸਟਰਾਰ ਪ੍ਰੋ: ਬਲਜੀਤ ਸਿੰਘ ਖਹਿਰਾ, ਡਾਇਰਕੈਟਰ CIAQ ਡਾ. ਕੁਲਦੀਪ ਵਾਲੀਆ, ਡੀਨ ਰੀਸਰਚ ਡਾ. ਨਵਲੀਨ ਮੁਲਤਾਨੀ ਅਤੇ ਯੂਨੀਵਰਸਿਟੀ ਦੇ ਹੋਰ ਸਮੂਹ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI