Google search engine
HomePatiala Updatesਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੇ ਬੁੱਧ ਪੂਰਨਿਮਾ...

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੇ ਬੁੱਧ ਪੂਰਨਿਮਾ ਮੌਕੇ ਇਤਿਹਾਸ ਵਿਭਾਗ ਵੱਲੋਂ ਆਨਲਾਈਨ ਕਵਿਜ਼ ਮੁਕਾਬਲੇ ਦਾ ਸਫਲ ਆਯੋਜਨ

ਪਟਿਆਲਾ: ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਇਤਿਹਾਸ ਵਿਭਾਗ ਵੱਲੋਂ ਬੁੱਧ ਪੂਰਨਿਮਾ ਦੇ ਪਵਿੱਤਰ ਮੌਕੇ ਨੂੰ ਮਨਾਉਂਦੇ ਹੋਏ ਆਨਲਾਈਨ ਕਵਿਜ਼ ਮੁਕਾਬਲਾ ਕਰਵਾਇਆ ਗਿਆ। ਇਹ ਕਵਿਜ ਮੁਕਾਬਲਾ ਮਾਣਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਜੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸਫਲਤਾ ਵਿੱਚ ਰਜਿਸਟਰਾਰ ਸਾਹਿਬ ਅਤੇ ਡੀਨ (ਅਕਾਦਮਿਕ ਮਾਮਲੇ) ਦੇ ਨਿਰੰਤਰ ਮਾਰਗਦਰਸ਼ਨ ਅਤੇ ਸਹਿਯੋਗ ਦਾ ਵਿਸ਼ੇਸ਼ ਯੋਗਦਾਨ ਰਿਹਾ।

ਇਸ ਕਵਿਜ਼ ਮੁਕਾਬਲੇ ਵਿੱਚ ਲਗਭਗ 46 ਦੇ ਕਰੀਬ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਰੁਚੀ ਨਾਲ ਭਾਗ ਲਿਆ। ਵਿਦਿਆਰਥੀਆਂ ਨੂੰ A, B, C, D ਅਤੇ E ਨਾਮਾਂ ਨਾਲ ਕੁੱਲ 5 ਟੀਮਾਂ ਵਿੱਚ ਵੰਡਿਆ ਗਿਆ। ਕਵਿਜ਼ ਦੌਰਾਨ ਡਾ. ਰਵਿਦਿੱਤ ਸਿੰਘ ਅਤੇ ਡਾ. ਸਤਿੰਦਰ ਕੌਰ ਵੱਲੋਂ ਵੱਖ-ਵੱਖ ਟੀਮਾਂ ਨੂੰ ਪ੍ਰਸ਼ਨ ਪੁੱਛੇ ਗਏ, ਜਿਨ੍ਹਾਂ ਦਾ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਜਵਾਬ ਦਿੱਤਾ। ਇਸ ਮੁਕਾਬਲੇ ਰਾਹੀਂ ਵਿਦਿਆਰਥੀਆਂ ਨੇ ਬੁੱਧ ਧਰਮ, ਮਹਾਤਮਾ ਬੁੱਧ ਦੀ ਜੀਵਨੀ ਅਤੇ ਉਨ੍ਹਾਂ ਦੇ ਉਪਦੇਸ਼ਾਂ ਬਾਰੇ ਆਪਣਾ ਗਿਆਨ ਦਾ ਪ੍ਰਗਟਾਵਾ ਕੀਤਾ।

ਪੂਰੇ ਪ੍ਰੋਗਰਾਮ ਦਾ ਸੰਚਾਲਨ ਮਿਸਟਰ ਕਮਲਵੀਰ ਸਿੰਘ ਵੱਲੋਂ ਬਹੁਤ ਹੀ ਸੁਚੱਜੇ, ਅਨੁਸ਼ਾਸ਼ਿਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆਜਿਸ ਨਾਲ ਮੁਕਾਬਲਾ ਹੋਰ ਵੀ ਰੁਚੀ ਵਾਲਾ ਬਣ ਗਿਆ। ਇਸ ਮੌਕੇ ‘ਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏਜਦਕਿ ਜੇਤੂ ਟੀਮਾਂ ਨੂੰ ਯੂਨੀਵਰਸਿਟੀ ਵੱਲੋਂ ਖਾਸ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਵਿੱਚ ਕਨਵੀਨਰ ਡਾ. ਰਵਿਦਿੱਤ ਸਿੰਘ ਅਤੇ ਵਿਭਾਗ ਦੇ ਮੁਖੀ ਡਾ. ਪਰਮਪ੍ਰੀਤ ਕੌਰ ਦਾ ਖਾਸ ਯੋਗਦਾਨ ਰਿਹਾ। ਅੰਤ ਵਿੱਚ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕਾਰਜਕ੍ਰਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI