ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਆਨਲਾਈਨ ਟਿਕਟ ਬੁਕਿੰਗ ਪ੍ਰਣਾਲੀ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਵੱਡਾ ਫ਼ੈਸਲਾ ਲਿਆ ਹੈ। ਰੇਲ ਮੰਤਰੀ ਅਸ਼ਨਵੀ ਵੈਸ਼ਨਵ ਨੇ ਲੋਕ ਸਭਾ ਵਿੱਚ ਦੱਸਿਆ ਕਿ ਹੁਣ ਦੇਸ਼ ਵਿੱਚ ਲਗਭਗ 88% ਟਿਕਟਾਂ ਡਿਜੀਟਲ ਪਲੇਟਫਾਰਮਾਂ ਰਾਹੀਂ ਬੁੱਕ ਹੋ ਰਹੀਆਂ ਹਨ, ਜਿਸ ਕਾਰਨ ਸੁਰੱਖਿਆ ਨਿਯਮ ਸਖ਼ਤ ਕਰਨੇ ਲਾਜ਼ਮੀ ਹੋ ਗਏ ਹਨ।
1 ਜੁਲਾਈ ਤੋਂ ਨਵਾਂ ਨਿਯਮ ਲਾਗੂ
ਨਵੀਂ ਰਣਨੀਤੀ ਅਨੁਸਾਰ 1 ਜੁਲਾਈ 2026 ਤੋਂ ਕੇਵਲ ਉਹ ਯੂਜ਼ਰ ਹੀ ਤਤਕਾਲ ਟਿਕਟ ਬੁੱਕ ਕਰ ਸਕਣਗੇ ਜਿਨ੍ਹਾਂ ਦੇ IRCTC ਖਾਤੇ ਆਧਾਰ ਕਾਰਡ ਨਾਲ ਵੈਰੀਫਾਈਡ ਹੋਣਗੇ।
ਜਿਨ੍ਹਾਂ ਯਾਤਰੀਆਂ ਨੇ ਅਜੇ ਤੱਕ ਆਧਾਰ ਲਿੰਕ ਨਹੀਂ ਕੀਤਾ, ਉਹਨਾਂ ਦੇ ਅਕਾਊਂਟ ਚਾਲੂ ਰਹਿਣਗੇ, ਪਰ ਉਹ ਤਤਕਾਲ ਅਤੇ ਪ੍ਰੀਮੀਅਮ ਵਰਗੀਆਂ ਖ਼ਾਸ ਸੇਵਾਵਾਂ ਦਾ ਲਾਭ ਨਹੀਂ ਲੈ ਸਕਣਗੇ।
ਨਕਲੀ ਖਾਤਿਆਂ ‘ਤੇ ਵੱਡੀ ਕਾਰਵਾਈ
ਰੇਲਵੇ ਨੇ ਧੋਖਾਧੜੀ ਅਤੇ ਕਾਲਾਬਾਜ਼ਾਰੀ ‘ਤੇ ਰੋਕ ਲਗਾਉਣ ਲਈ ਵੱਡੀ ਕਾਰਵਾਈ ਕੀਤੀ ਹੈ:
- 30.4 ਮਿਲੀਅਨ ਫੇਕ ਯੂਜ਼ਰ ਆਈਡੀ ਬਲੌਕ
- 29.4 ਮਿਲੀਅਨ ਖਾਤੇ ਅਸਥਾਈ ਤੌਰ ‘ਤੇ ਮੁਅੱਤਲ
- 13,000+ ਸ਼ੱਕੀ ਈਮੇਲ ਡੋਮੇਨ ਬੰਦ
- 4 ਲੱਖ ਤੋਂ ਵੱਧ PNR ਨੰਬਰਾਂ ਦੀ ਨਿਗਰਾਨੀ
ਐਂਟੀ-ਬੋਟ ਟੈਕਨਾਲੋਜੀ ਨਾਲ ਸੁਧਾਰ
ਨਵੀਂ ਐਂਟੀ-ਬੋਟ ਟੈਕਨਾਲੋਜੀ ਨਾਲ 64% ਸ਼ੱਕੀ ਟ੍ਰੈਫਿਕ ਨੂੰ ਰੋਕਿਆ ਗਿਆ ਹੈ, ਜਿਸ ਨਾਲ ਆਮ ਯਾਤਰੀਆਂ ਲਈ ਟਿਕਟ ਮਿਲਣਾ ਹੋਰ ਆਸਾਨ ਹੋਇਆ ਹੈ।
ਅੰਕੜਿਆਂ ਮੁਤਾਬਕ:
- 482.5 ਮਿਲੀਅਨ ਟਿਕਟਾਂ ਆਨਲਾਈਨ ਬੁੱਕ ਹੋਈਆਂ
- ਸਿਰਫ਼ 61.5 ਮਿਲੀਅਨ ਟਿਕਟਾਂ ਕਾਊਂਟਰ ਤੋਂ ਵਿਕੀਆਂ
ਇਹ Digital India ਮੁਹਿੰਮ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ।
ਯਾਤਰੀਆਂ ਲਈ ਫ਼ਾਇਦਾ
ਇਸ ਨਵੇਂ ਨਿਯਮ ਨਾਲ:
- ਟਿਕਟਾਂ ਦੀ ਕਾਲਾਬਾਜ਼ਾਰੀ ਘਟੇਗੀ
- ਫਰੌਡ ਬੁਕਿੰਗ ‘ਤੇ ਰੋਕ ਲੱਗੇਗੀ
- ਅਸਲੀ ਯਾਤਰੀਆਂ ਨੂੰ ਕਨਫਰਮ ਟਿਕਟ ਮਿਲਣ ਦੀ ਸੰਭਾਵਨਾ ਵਧੇਗੀ
ਰੇਲ ਮੰਤਰੀ ਨੇ ਇਹ ਵੀ ਦੱਸਿਆ ਕਿ IRCTC ਵੱਲੋਂ ਲਈ ਜਾਣ ਵਾਲੀ ਕਨਵੀਨੀਅਸ ਫੀਸ ਡਿਜੀਟਲ ਸੁਰੱਖਿਆ ਅਤੇ ਇਨਫਰਾਸਟਰਕਚਰ ਨੂੰ ਮਜ਼ਬੂਤ ਕਰਨ ਲਈ ਵਰਤੀ ਜਾਂਦੀ ਹੈ।






