Tuesday, July 14, 2026
Home Punjab ਪੰਜਾਬ ‘ਚ ਮਹਿੰਗਾਈ ਦਰ ਘਟੀ, ਸੂਬਾ ਵੱਧ ਮਹਿੰਗਾਈ ਵਾਲੇ 5 ਰਾਜਾਂ ਤੋਂ...

ਪੰਜਾਬ ‘ਚ ਮਹਿੰਗਾਈ ਦਰ ਘਟੀ, ਸੂਬਾ ਵੱਧ ਮਹਿੰਗਾਈ ਵਾਲੇ 5 ਰਾਜਾਂ ਤੋਂ ਹੋਇਆ ਬਾਹਰ

0
54

ਚੰਡੀਗੜ੍ਹ: ਕਰਜ਼ੇ ਦੇ ਬੋਝ ਅਤੇ ਮਹਿੰਗਾਈ ਦੀ ਮਾਰ ਝਲ ਰਹੇ ਪੰਜਾਬ ਲਈ ਨਵਾਂ ਸਾਲ ਕੁਝ ਰਾਹਤ ਲੈ ਕੇ ਆਇਆ ਹੈ। ਸੂਬੇ ਦੀ ਮਹਿੰਗਾਈ ਦਰ 1.82% ਤੱਕ ਘੱਟ ਹੋਈ ਹੈ, ਜਿਸ ਨਾਲ ਪੰਜਾਬ ਸਭ ਤੋਂ ਵੱਧ ਮਹਿੰਗਾਈ ਵਾਲੇ ਪੰਜ ਰਾਜਾਂ ਦੀ ਸੂਚੀ ਤੋਂ ਬਾਹਰ ਹੋ ਗਿਆ ਹੈ। ਇਹ ਰਾਹਤ ਕੇਂਦਰ ਸਰਕਾਰ ਵਲੋਂ ਜੀਐਸਟੀ ਦਰਾਂ ‘ਚ ਕੀਤੀ ਗਈ ਕਟੌਤੀ ਅਤੇ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਘੱਟ ਹੋਣ ਕਾਰਨ ਹੋਈ ਹੈ।

ਮਹਿੰਗਾਈ ਦਰਾਂ ‘ਚ ਕੇਰਲ 9.49% ਨਾਲ ਮੋਹਰੀ ਹੈ। ਕਰਨਾਟਕ 2.99%, ਆਂਧਰਾ ਪ੍ਰਦੇਸ਼ 2.71%, ਤਾਮਿਲਨਾਡੂ 2.67% ਅਤੇ ਜੰਮੂ-ਕਸ਼ਮੀਰ 2.26% ਨਾਲ ਅੱਗੇ ਹੈ।

ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਦੌਰਾਨ ਮਹਿੰਗਾਈ ਦਰ ‘ਚ ਹੋਰ ਕਮੀ ਹੋ ਸਕਦੀ ਹੈ, ਜਿਸ ਨਾਲ ਲੋਕਾਂ ਦੀਆਂ ਜੇਬਾਂ ’ਤੇ ਬੋਝ ਘਟੇਗਾ। ਰਿਪੋਰਟ ਅਨੁਸਾਰ ਦਸੰਬਰ 2025 ਵਿੱਚ ਸੂਬੇ ਦੀ ਮਹਿੰਗਾਈ ਦਰ 1.82% ਦਰਜ ਕੀਤੀ ਗਈ, ਜਦਕਿ ਨਵੰਬਰ 2025 ਤੱਕ ਪੰਜਾਬ ਸਭ ਤੋਂ ਵੱਧ ਮਹਿੰਗਾਈ ਵਾਲੇ ਪੰਜ ਰਾਜਾਂ ਵਿੱਚ ਸ਼ਾਮਲ ਸੀ। ਰਾਸ਼ਟਰੀ ਪੱਧਰ ’ਤੇ ਮਹਿੰਗਾਈ 1.33% ਹੋ ਗਈ ਹੈ।

ਸਟੇਟ ਬੈਂਕ ਆਫ ਇੰਡੀਆ ਦੀ ਰਿਪੋਰਟ ਮੁਤਾਬਕ, 2026 ਵਿੱਤੀ ਸਾਲ ਦੌਰਾਨ ਜੀਐਸਟੀ ਦਰਾਂ ਵਿੱਚ ਕਮੀ ਕਾਰਨ ਪੰਜਾਬ ਦੇ ਜੀਐਸਟੀ ਮਾਲੀਏ ਵਿੱਚ 6.7% ਦਾ ਵਾਧਾ ਹੋਣ ਦਾ ਅਨੁਮਾਨ ਹੈ, ਜਿਸ ਨਾਲ ਸਰਕਾਰ ਨੂੰ ਵਾਧੂ 1,786 ਕਰੋੜ ਰੁਪਏ ਪ੍ਰਾਪਤ ਹੋਣਗੇ। ਇਸ ਤਰ੍ਹਾਂ ਸਾਲ ਵਿੱਚ ਕੁੱਲ ਜੀਐਸਟੀ ਮਾਲੀਆ 28,507 ਕਰੋੜ ਰੁਪਏ ਹੋ ਜਾਵੇਗਾ।

LEAVE A REPLY

Please enter your comment!
Please enter your name here