Wednesday, August 12, 2026
Home National ਹਵਾ ’ਚ ਬੰਦ ਹੋਇਆ ਇੰਡੀਗੋ ਜਹਾਜ਼ ਦਾ ਇੰਜਣ

ਹਵਾ ’ਚ ਬੰਦ ਹੋਇਆ ਇੰਡੀਗੋ ਜਹਾਜ਼ ਦਾ ਇੰਜਣ

0
1

ਚੇਨਈ: ਕੋਲਕਾਤਾ ਤੋਂ ਚੇਨਈ ਜਾ ਰਹੀ ਇੰਡੀਗੋ ਦੀ ਉਡਾਣ 6E-723 ਵਿੱਚ ਹਵਾ ਦੌਰਾਨ ਵੱਡੀ ਤਕਨੀਕੀ ਖਰਾਬੀ ਆ ਗਈ। ਉਡਾਣ ਦੌਰਾਨ ਜਹਾਜ਼ ਦਾ ਖੱਬਾ ਇੰਜਣ ਅਚਾਨਕ ਬੰਦ ਹੋ ਗਿਆ, ਜਿਸ ਤੋਂ ਬਾਅਦ ਚੇਨਈ ਹਵਾਈ ਅੱਡੇ ’ਤੇ ਰਾਤ 11:29 ਵਜੇ ‘ਫੁੱਲ ਐਮਰਜੈਂਸੀ’ ਐਲਾਨ ਦਿੱਤੀ ਗਈ। ਐਮਰਜੈਂਸੀ ਦੇ ਮੱਦੇਨਜ਼ਰ ਰਨਵੇਅ ’ਤੇ ਫਾਇਰ ਬ੍ਰਿਗੇਡ ਅਤੇ ਮੈਡੀਕਲ ਐਂਬੂਲੈਂਸਾਂ ਤਾਇਨਾਤ ਕਰ ਦਿੱਤੀਆਂ ਗਈਆਂ।

ਜਹਾਜ਼ ਵਿੱਚ ਕੁੱਲ 224 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਤਕਨੀਕੀ ਖਰਾਬੀ ਦੇ ਬਾਵਜੂਦ ਪਾਇਲਟਾਂ ਨੇ ਸਥਿਤੀ ਨੂੰ ਸੰਭਾਲਦਿਆਂ ਰਾਤ 11:37 ਵਜੇ ਜਹਾਜ਼ ਨੂੰ ਚੇਨਈ ਹਵਾਈ ਅੱਡੇ ਦੇ ਰਨਵੇਅ 25 ’ਤੇ ਸੁਰੱਖਿਅਤ ਉਤਾਰ ਲਿਆ। ਲੈਂਡਿੰਗ ਤੋਂ ਬਾਅਦ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਸੁਰੱਖਿਅਤ ਲੈਂਡਿੰਗ ਅਤੇ ਮੁੱਢਲੀ ਤਕਨੀਕੀ ਜਾਂਚ ਤੋਂ ਬਾਅਦ ਰਾਤ 11:47 ਵਜੇ ‘ਫੁੱਲ ਐਮਰਜੈਂਸੀ’ ਹਟਾ ਦਿੱਤੀ ਗਈ। ਹਵਾਈ ਅੱਡਾ ਅਥਾਰਟੀ ਮੁਤਾਬਕ ਘਟਨਾ ਤੋਂ ਬਾਅਦ ਸਾਰੇ ਉਡਾਣ ਸੰਚਾਲਨ ਆਮ ਤੌਰ ’ਤੇ ਜਾਰੀ ਰਹੇ। ਇੰਡੀਗੋ ਅਤੇ ਡੀਜੀਸੀਏ ਵੱਲੋਂ ਇੰਜਣ ਵਿੱਚ ਆਈ ਤਕਨੀਕੀ ਖਰਾਬੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here