HomeWorld Newsਹੈਲੀਫੈਕਸ ’ਚ ਭਾਰਤੀ ਨਾਲ ਬਦਸਲੂਕੀ, ‘ਆਪਣੇ ਦੇਸ਼ ਵਾਪਸ ਜਾਓ’ ਕਹਿਣ ਦਾ ਦੋਸ਼

ਹੈਲੀਫੈਕਸ ’ਚ ਭਾਰਤੀ ਨਾਲ ਬਦਸਲੂਕੀ, ‘ਆਪਣੇ ਦੇਸ਼ ਵਾਪਸ ਜਾਓ’ ਕਹਿਣ ਦਾ ਦੋਸ਼

ਹੈਲੀਫੈਕਸ ਵਿੱਚ ਭਾਰਤੀ ਨਾਲ ਨਸਲੀ ਵਿਤਕਰਾ

ਕੈਨੇਡਾ ਦੇ ਹੈਲੀਫੈਕਸ ਸ਼ਹਿਰ ਵਿੱਚ ਭਾਰਤੀ ਮੂਲ ਦੇ ਵਿਅਕਤੀ ਸ਼ਾਲੂ ਸਾਜਨ ਨਾਲ ਕਥਿਤ ਨਸਲੀ ਵਿਤਕਰੇ ਅਤੇ ਬਦਸਲੂਕੀ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਪੀੜਤ ਨੇ ਹੈਲੀਫੈਕਸ ਰਿਜਨਲ ਪੁਲੀਸ ਅਤੇ ਹੇਟ ਕ੍ਰਾਈਮ ਯੂਨਿਟ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਮਾਮਲਾ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਨਾਲ ਸਬੰਧਤ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਸ਼ਨਿੱਚਰਵਾਰ ਦੁਪਹਿਰ ਡਾਊਨਟਾਊਨ ਹੈਲੀਫੈਕਸ ਦੀ ਲੋਅਰ ਵਾਟਰ ਸਟਰੀਟ ’ਤੇ ਵਾਪਰੀ, ਜਦੋਂ ਸ਼ਾਲੂ ਸਾਜਨ ਆਪਣੀ ਕਾਰ ਪਾਰਕ ਕਰ ਰਹੇ ਸਨ। ਇਸ ਦੌਰਾਨ ਬੈਗ ਪਾਈਪ ਚੁੱਕੇ ਇੱਕ ਅਣਪਛਾਤੇ ਵਿਅਕਤੀ ਨੇ ਪਹਿਲਾਂ ਉਨ੍ਹਾਂ ਦੀ ਕਾਰ ਦੇ ਸਾਈਡ ਮਿਰਰ ਅਤੇ ਫਿਰ ਡਿੱਗੀ ’ਤੇ ਹਮਲਾ ਕੀਤਾ।

ਸਾਜਨ ਵੱਲੋਂ ਇਸ ਹਰਕਤ ਦਾ ਵਿਰੋਧ ਕਰਨ ’ਤੇ ਕਥਿਤ ਤੌਰ ’ਤੇ ਹਮਲਾਵਰ ਹੋਰ ਭੜਕ ਗਿਆ ਅਤੇ ਉਸ ਨੇ ਨਸਲੀ ਟਿੱਪਣੀਆਂ ਕਰਦਿਆਂ ਉਨ੍ਹਾਂ ਨੂੰ ‘ਆਪਣੇ ਦੇਸ਼ ਵਾਪਸ ਜਾਣ’ ਲਈ ਕਿਹਾ। ਮੌਕੇ ’ਤੇ ਮੌਜੂਦ ਗਵਾਹ ਰੇਵੇਨ ਫੌਕਸ ਨੇ ਵੀ ਤਿੱਖੀ ਬਹਿਸ ਅਤੇ ਨਸਲੀ ਟਿੱਪਣੀਆਂ ਹੋਣ ਦੀ ਪੁਸ਼ਟੀ ਕੀਤੀ ਹੈ। ਜਦੋਂ ਸਾਜਨ ਨੇ ਪੁਲੀਸ ਨੂੰ ਫੋਨ ਕਰਨ ਲਈ ਆਪਣਾ ਮੋਬਾਈਲ ਕੱਢਿਆ ਤਾਂ ਵਿਅਕਤੀ ਵਾਟਰਫ਼ਰੰਟ ਵੱਲ ਭੱਜ ਗਿਆ।

ਪੀੜਤ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਚਾਹੁੰਦੇ ਹਨ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਵਿਅਕਤੀ ਨੂੰ ਇਸ ਤਰ੍ਹਾਂ ਦੇ ਅਪਮਾਨ ਜਾਂ ਬਦਸਲੂਕੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਘਟਨਾ ’ਤੇ ਨੋਵਾ ਸਕੋਸ਼ੀਆ ਦੀ ਇੰਡੋ-ਕੈਨੇਡੀਅਨ ਐਸੋਸੀਏਸ਼ਨ ਨੇ ਵੀ ਚਿੰਤਾ ਪ੍ਰਗਟਾਈ ਹੈ। ਸੰਸਥਾ ਦਾ ਕਹਿਣਾ ਹੈ ਕਿ ਨਸਲੀ ਨਫ਼ਰਤ ਦੀ ਕੋਈ ਵੀ ਘਟਨਾ ਨਵੇਂ ਪ੍ਰਵਾਸੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸਥਾਨਕ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ।

ਕੈਨੇਡਾ ਦੀ ਬਹੁ-ਸਭਿਆਚਾਰਕ ਪਛਾਣ ਦੇ ਮੱਦੇਨਜ਼ਰ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਭਾਈਚਾਰੇ ਵੱਲੋਂ ਪੁਲੀਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਮਾਮਲਿਆਂ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments