Home National ਭਾਰਤ-ਭੂਟਾਨ ਵਿਕਾਸ ਸਾਂਝੇਦਾਰੀ ਹੋਈ ਹੋਰ ਮਜ਼ਬੂਤ, 332 ਕਰੋੜ ਰੁਪਏ ਦੇ 12 ਨਵੇਂ...

ਭਾਰਤ-ਭੂਟਾਨ ਵਿਕਾਸ ਸਾਂਝੇਦਾਰੀ ਹੋਈ ਹੋਰ ਮਜ਼ਬੂਤ, 332 ਕਰੋੜ ਰੁਪਏ ਦੇ 12 ਨਵੇਂ ਪ੍ਰੋਜੈਕਟਾਂ ਨੂੰ ਮਿਲੀ ਮਨਜ਼ੂਰੀ

332 ਕਰੋੜ ਦੇ 12 ਨਵੇਂ ਪ੍ਰੋਜੈਕਟਾਂ ਨੂੰ ਮਨਜ਼ੂਰੀ

0
8

ਥਿੰਪੂ: ਭਾਰਤ ਅਤੇ ਭੂਟਾਨ ਨੇ ਭੂਟਾਨ ਦੀ 13ਵੀਂ ਪੰਜ ਸਾਲਾ ਯੋਜਨਾ (2024-29) ਤਹਿਤ ਚੱਲ ਰਹੇ ਵਿਕਾਸ ਸਹਿਯੋਗ ਦੀ ਸਮੀਖਿਆ ਕਰਦਿਆਂ 332 ਕਰੋੜ ਰੁਪਏ ਦੀ ਲਾਗਤ ਵਾਲੇ 12 ਨਵੇਂ ਪ੍ਰੋਜੈਕਟ ਟਾਈਡ ਅਸਿਸਟੈਂਸ (PTA) ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਫੈਸਲਾ ਦੋਵਾਂ ਦੇਸ਼ਾਂ ਵਿਚਾਲੇ ਹੋਈ ਪੰਜਵੀਂ ਭਾਰਤ-ਭੂਟਾਨ ਵਿਕਾਸ ਸਹਿਯੋਗ ਵਾਰਤਾ ਦੌਰਾਨ ਲਿਆ ਗਿਆ।

ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ 30-31 ਜੁਲਾਈ ਨੂੰ ਭੂਟਾਨ ਦੇ ਦੌਰੇ ‘ਤੇ ਰਹੇ, ਜਿੱਥੇ ਉਨ੍ਹਾਂ ਨੇ ਆਪਣੇ ਭੂਟਾਨੀ ਹਮਰੁਤਬਾ ਪੇਮਾ ਲੇਕਤੁਪ ਦੋਰਜੀ ਨਾਲ ਵਾਰਤਾ ਦੀ ਸਾਂਝੀ ਅਗਵਾਈ ਕੀਤੀ। ਦੌਰੇ ਦੌਰਾਨ ਉਨ੍ਹਾਂ ਨੇ ਭੂਟਾਨ ਦੇ ਰਾਜਾ, ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਅਤੇ ਵਿਦੇਸ਼ ਮੰਤਰੀ ਡੀ.ਐਨ. ਧੁੰਗਯੇਲ ਨਾਲ ਵੀ ਮੁਲਾਕਾਤ ਕੀਤੀ।

ਬੈਠਕ ਵਿੱਚ ਵਿਕਾਸ ਸਹਿਯੋਗ, ਊਰਜਾ, ਵਪਾਰ, ਨਿਵੇਸ਼, ਕਨੈਕਟੀਵਿਟੀ, ਲੋਕਾਂ ਦਰਮਿਆਨ ਸਬੰਧ ਅਤੇ ਖੇਤਰੀ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਹੋਈ। ਇਸ ਦੇ ਨਾਲ ਹੀ ਭਾਰਤ ਵੱਲੋਂ ਭੂਟਾਨ ਦੀ 13ਵੀਂ ਪੰਜ ਸਾਲਾ ਯੋਜਨਾ ਲਈ ਐਲਾਨੇ 10,000 ਕਰੋੜ ਰੁਪਏ ਦੇ ਸਹਾਇਤਾ ਪੈਕੇਜ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ।

12 ਨਵੇਂ ਪ੍ਰੋਜੈਕਟਾਂ ਦੀ ਮਨਜ਼ੂਰੀ ਤੋਂ ਬਾਅਦ ਮੌਜੂਦਾ ਯੋਜਨਾ ਹੇਠ PTA ਪ੍ਰੋਜੈਕਟਾਂ ਦੀ ਗਿਣਤੀ ਵੱਧ ਕੇ 82 ਹੋ ਗਈ ਹੈ, ਜਿਨ੍ਹਾਂ ਦੀ ਕੁੱਲ ਲਾਗਤ 6,860 ਕਰੋੜ ਰੁਪਏ ਹੈ। ਨਵੇਂ ਪ੍ਰੋਜੈਕਟ ਬੁਨਿਆਦੀ ਢਾਂਚੇ, ਸਿਹਤ, ਖੇਤੀਬਾੜੀ, ਸ਼ਹਿਰੀ ਵਿਕਾਸ ਅਤੇ ਆਫ਼ਤ ਪ੍ਰਬੰਧਨ ਨਾਲ ਸਬੰਧਿਤ ਹਨ।

ਭਾਰਤ ਨੇ ਭੂਟਾਨ ਨੂੰ ਆਰਥਿਕ ਪ੍ਰੋਤਸਾਹਨ ਪ੍ਰੋਗਰਾਮ ਲਈ 1,250 ਕਰੋੜ ਰੁਪਏ, ਹਾਈ ਇੰਪੈਕਟ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟਾਂ ਲਈ 735.20 ਕਰੋੜ ਰੁਪਏ ਅਤੇ 200 ਕਰੋੜ ਰੁਪਏ ਪ੍ਰੋਗਰਾਮ ਗ੍ਰਾਂਟ ਵਜੋਂ ਵੀ ਜਾਰੀ ਕੀਤੇ ਹਨ।

ਦੌਰੇ ਦੌਰਾਨ ਦੋਵਾਂ ਦੇਸ਼ਾਂ ਨੇ ਥਿੰਪੂ ਈਕੋਲੋਜੀਕਲ ਪਾਰਕ ਅਤੇ ਓਲਾਖਾ ਪਾਰਕ ਦਾ ਵਰਚੁਅਲ ਉਦਘਾਟਨ ਕੀਤਾ ਅਤੇ ਭੂਟਾਨ ਸਰਕਾਰ ਨੂੰ 45 ਇਲੈਕਟ੍ਰਿਕ ਵਾਹਨ ਵੀ ਸੌਂਪੇ। ਇਸ ਤੋਂ ਇਲਾਵਾ ਭੂਟਾਨ ਦੇ ਊਰਜਾ ਪ੍ਰੋਜੈਕਟਾਂ ਲਈ 4,000 ਕਰੋੜ ਰੁਪਏ ਦੀ ਰਿਆਯਤੀ ਲਾਈਨ ਆਫ਼ ਕ੍ਰੈਡਿਟ ਅਤੇ ਏਮਜ਼ ਨਵੀਂ ਦਿੱਲੀ ਅਤੇ ਖੇਸਰ ਗਿਆਲਪੋ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਿਜ਼, ਭੂਟਾਨ ਵਿਚਕਾਰ ਸਿਹਤ ਖੋਜ ਅਤੇ ਸਿੱਖਿਆ ਸਹਿਯੋਗ ਲਈ ਸਮਝੌਤਾ ਵੀ ਹੋਇਆ।

ਦੋਵਾਂ ਦੇਸ਼ਾਂ ਨੇ ਭਵਿੱਖ ਵਿੱਚ ਵੀ ਵਿਕਾਸ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉ ਵਾਰਤਾ ਨਵੀਂ ਦਿੱਲੀ ਵਿੱਚ ਕਰਵਾਉਣ ਦਾ ਫੈਸਲਾ ਕੀਤਾ।

LEAVE A REPLY

Please enter your comment!
Please enter your name here