Google search engine
HomePatiala Updatesਬਾਹਰਲੇ ਰਾਜਾਂ ਤੋਂ ਕਣਕ ਦੀ ਅਣਅਧਿਕਾਰਤ ਸਪਲਾਈ ਨੂੰ ਰੋਕਣ ਲਈ ਬੋਹਾ ਤੇ...

ਬਾਹਰਲੇ ਰਾਜਾਂ ਤੋਂ ਕਣਕ ਦੀ ਅਣਅਧਿਕਾਰਤ ਸਪਲਾਈ ਨੂੰ ਰੋਕਣ ਲਈ ਬੋਹਾ ਤੇ ਸਰਦੂਲਗੜ੍ਹ ਹੱਦਾਂ ‘ਤੇ ਬੈਰੀਅਰ ਸਥਾਪਿਤ

ਮਾਨਸਾ, 25 ਅਪ੍ਰੈਲ:
ਬਾਹਰਲੇ ਰਾਜਾਂ ਤੋਂ ਕਣਕ ਦੀ ਅਣਅਧਿਕਾਰਤ ਸਪਲਾਈ ਨੂੰ ਰੋਕਣ ਲਈ ਬੋਹਾ ਤੇ ਸਰਦੂਲਗੜ੍ਹ ਹੱਦਾਂ ‘ਤੇ ਬੈਰੀਅਰ ਸਥਾਪਿਤ
ਜ਼ਿਲ੍ਹਾ ਮੰਡੀ ਅਫ਼ਸਰ, ਸ੍ਰੀ ਗੌਰਵ ਗਰਗ ਨੇ ਦੱਸਿਆ ਕਿ ਹਾੜ੍ਹੀ ਸੀਜਨ 2026-27 ਦੌਰਾਨ ਬਾਹਰਲੇ ਰਾਜਾਂ ਤੋਂ ਅਣ-ਅਧਿਕਾਰਤ ਕਣਕ ਦੀ ਸਪਲਾਈ ਨੂੰ ਰੋਕਣ ਲਈ ਪੰਜਾਬ ਮੰਡੀ ਬੋਰਡ ਵੱਲੋ ਮਾਰਕਿਟ ਕਮੇਟੀ, ਬੋਹਾ ਅਧੀਨ ਰਤੀਆ ਰੋਡ, ਬੋਹਾ ਅਤੇ ਮਾਰਕਿਟ ਕਮੇਟੀ ਸਰਦੂਲਗੜ੍ਹ ਅਧੀਨ ਸਿਰਸਾ ਰੋਡ ਸਰਦੂਲੇਵਾਲਾ ਵਿਖੇ 02 ਬੈਰੀਅਰ ਸਥਾਪਿਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਬੈਰੀਅਰ ਉੱਪਰ ਪੰਜਾਬ ਮੰਡੀ ਬੋਰਡ/ਮਾਰਕਿਟ ਕਮੇਟੀ ਵੱਲੋ 24×7 ਘੰਟਿਆਂ ਲਈ ਆਪਣੇ ਕਰਮਚਾਰੀ ਤੈਨਾਤ ਕੀਤੇ ਗਏ ਹਨ ਤਾਂ ਜੋ ਬਾਹਰਲੇ ਰਾਜਾਂ ਤੋਂ ਗੈਰ ਕਾਨੂੰਨੀ ਤੌਰ ‘ਤੇ ਅਣਅਧਿਕਾਰਤ ਕਣਕ ਦੀ ਸਪਲਾਈ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਕੋਈ ਬਾਹਰਲੇ ਰਾਜਾਂ ਤੋਂ ਅਣਅਧਿਕਾਰਤ ਕਣਕ ਨਹੀ ਆਉਣ ਦਿੱਤੀ ਜਾਵੇਗੀ। ਜੇਕਰ ਕੋਈ ਵਿਅਕਤੀ ਜਾਂ ਫਰਮ ਬਾਹਰਲੇ ਰਾਜ ਤੋ ਕਣਕ ਮੰਗਵਾਉਦੀ ਹੈ ਤਾਂ ਉਸ ਵਿਅਕਤੀ ਜਾਂ ਫਰਮ ਵਿਰੁੱਧ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI