ਚੰਡੀਗੜ੍ਹ: ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ 2014 ਬੈਚ ਦੀ ਆਈ.ਏ.ਐਸ ਅਧਿਕਾਰੀ ਪ੍ਰੀਤੀ ਯਾਦਵ ਨੂੰ ਪੰਜਾਬ ਸਰਕਾਰ ਨੇ MARKFED ਦੀ ਨਵੀਂ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ। ਅਧਿਕਾਰੀ ਪ੍ਰੀਤੀ ਯਾਦਵ ਨੇ ਆਈਏਐਸ ਅਧਿਕਾਰੀ ਕੁਮਾਰ ਅਮਿਤ ਦੀ ਥਾਂ ਲਈ ਹੈ, ਜਿਨ੍ਹਾਂ ਨੂੰ MARKFED ਦੇ ਐਮਡੀ ਦੇ ਵਾਧੂ ਚਾਰਜ ਤੋਂ ਮੁਕਤ ਕਰ ਦਿੱਤਾ ਗਿਆ ਹੈ।
ਇਹ ਨਿਯੁਕਤੀ ਰਾਜ ਵਿੱਚ ਕੀਤੇ ਗਏ ਵੱਡੇ ਪ੍ਰਸ਼ਾਸਨਿਕ ਫੇਰਬਦਲ ਦਾ ਹਿੱਸਾ ਹੈ, ਜਿਸ ਤਹਿਤ ਪੰਜਾਬ ਸਰਕਾਰ ਨੇ 26 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਹਨ। ਇਸ ਤੋਂ ਪਹਿਲਾਂ ਉਹ ਪਟਿਆਲਾ ਦੀ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਸਨ।
ਇਸੇ ਤਰ੍ਹਾਂ ਹੀ 2018 ਬੈਚ ਦੇ ਆਈ.ਏ.ਐਸ ਅਧਿਕਾਰੀ ਵਰਜੀਤ ਵਾਲੀਆ ਨੂੰ ਪਟਿਆਲਾ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ। ਉਹ ਪ੍ਰੀਤੀ ਯਾਦਵ ਦੀ ਥਾਂ ਸੰਭਾਲਣਗੇ।







