HomePunjabਨਿਊ ਚੰਡੀਗੜ੍ਹ ਵਿੱਚ ਹਾਈ ਕੋਰਟ ਦੇ ਵਕੀਲ ‘ਤੇ ਜਾਨਲੇਵਾ ਹਮਲਾ, ਗੋਲੀਆਂ ਚਲਾ...

ਨਿਊ ਚੰਡੀਗੜ੍ਹ ਵਿੱਚ ਹਾਈ ਕੋਰਟ ਦੇ ਵਕੀਲ ‘ਤੇ ਜਾਨਲੇਵਾ ਹਮਲਾ, ਗੋਲੀਆਂ ਚਲਾ ਕੇ ਫਰਾਰ ਹੋਏ ਹਮਲਾਵਰ

ਮੋਹਾਲੀ: ਨਿਊ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨਾਲ ਸੰਬੰਧਤ ਇੱਕ ਵਕੀਲ ‘ਤੇ ਜਾਨਲੇਵਾ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਕੁਰਾਲੀ ਬਾਈਪਾਸ ਨੇੜੇ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਹਮਲੇ ਦੌਰਾਨ ਗਗਨਦੀਪ ਜੰਮੂ ਵਾਲ-ਵਾਲ ਬਚ ਗਏ।

ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ, ਗਗਨਦੀਪ ਜੰਮੂ ਆਪਣੇ ਦੋਸਤ ਤਾਹਿਲ ਬਜਾਜ ਨਾਲ 18 ਮਈ ਦੀ ਸ਼ਾਮ ਰੋਪੜ ਵੱਲ ਜਾ ਰਹੇ ਸਨ। ਰਸਤੇ ਵਿੱਚ ਉਹ ਖਰੜ ਸਥਿਤ ਮੈਕਡੋਨਾਲਡ ‘ਤੇ ਰੁਕੇ ਅਤੇ ਰਾਤ ਕਰੀਬ 8 ਵਜੇ ਦੁਬਾਰਾ ਰਵਾਨਾ ਹੋਏ।

ਜਦੋਂ ਉਹ ਭਾਰਤਮਾਲਾ ਪ੍ਰੋਜੈਕਟ ਨਾਲ ਜੁੜੇ ਪੁਲ ਨੂੰ ਪਾਰ ਕਰਕੇ ਕੁਰਾਲੀ ਬਾਈਪਾਸ ਵੱਲ ਵੱਧ ਰਹੇ ਸਨ ਤਾਂ ਮੋਟਰਸਾਈਕਲ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਦੇ ਪਿਛਲੇ ਹਿੱਸੇ ‘ਤੇ ਗੋਲੀਆਂ ਚਲਾ ਦਿੱਤੀਆਂ।

ਗੋਲੀਆਂ ਦੀ ਆਵਾਜ਼ ਸੁਣਦੇ ਹੀ ਗਗਨਦੀਪ ਜੰਮੂ ਨੇ ਤੁਰੰਤ ਕਾਰ ਨੂੰ ਇੱਕ ਕੱਚੇ ਰਸਤੇ ਵੱਲ ਮੋੜ ਲਿਆ ਅਤੇ ਵਾਪਸ ਖਰੜ ਵੱਲ ਚਲੇ ਗਏ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦਾ ਮਕਸਦ ਉਨ੍ਹਾਂ ਨੂੰ ਜਾਨੋਂ ਮਾਰਨਾ ਸੀ। ਹਮਲੇ ਦੌਰਾਨ ਕਾਰ ‘ਤੇ ਤਿੰਨ ਗੋਲੀਆਂ ਲੱਗੀਆਂ।

ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਮੁਤਾਬਕ, ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਹਨ ਅਤੇ ਹਮਲਾਵਰਾਂ ਦੀ ਪਛਾਣ ਲਈ ਜਾਂਚ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments