Thursday, July 16, 2026
Home World News ਸ਼੍ਰੀਲੰਕਾ ਵਿੱਚ ਭਾਰੀ ਮੀਂਹ ਦਾ ਕਹਿਰ, ਦੋ ਮੌਤਾਂ ਤੇ ਹਜ਼ਾਰਾਂ ਲੋਕ ਪ੍ਰਭਾਵਿਤ

ਸ਼੍ਰੀਲੰਕਾ ਵਿੱਚ ਭਾਰੀ ਮੀਂਹ ਦਾ ਕਹਿਰ, ਦੋ ਮੌਤਾਂ ਤੇ ਹਜ਼ਾਰਾਂ ਲੋਕ ਪ੍ਰਭਾਵਿਤ

0
25

ਸ਼੍ਰੀਲੰਕਾ: ਸ਼੍ਰੀਲੰਕਾ ਵਿੱਚ ਪਿਛਲੇ ਪੰਜ ਦਿਨਾਂ ਤੋਂ ਜਾਰੀ ਭਾਰੀ ਮੀਂਹ ਅਤੇ ਖਰਾਬ ਮੌਸਮ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਡਿਜਾਸਟਰ ਮੈਨੇਜਮੈਂਟ ਸਿਸਟਮ (ਡੀ.ਐਮ.ਸੀ.) ਮੁਤਾਬਕ ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ

ਚੁੱਕੀ ਹੈ, ਜਦਕਿ 4,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

ਅਧਿਕਾਰੀਆਂ ਅਨੁਸਾਰ ਮੌਤਾਂ ਦੇ ਮਾਮਲੇ ਬੱਟੀਕਲੋਆ ਅਤੇ ਜਾਫਨਾ ਜ਼ਿਲ੍ਹਿਆਂ ਤੋਂ ਸਾਹਮਣੇ ਆਏ ਹਨ। ਦੇਸ਼ ਦੇ 25 ਵਿੱਚੋਂ 8 ਜ਼ਿਲ੍ਹੇ ਭਾਰੀ ਮੀਂਹ ਅਤੇ ਬਾੜ੍ਹ ਵਰਗੇ ਹਾਲਾਤਾਂ ਕਾਰਨ ਪ੍ਰਭਾਵਿਤ ਹੋਏ ਹਨ।

ਡੀ.ਐਮ.ਸੀ. ਦੀ ਰਿਪੋਰਟ ਅਨੁਸਾਰ 29 ਪਰਿਵਾਰਾਂ ਦੇ 100 ਤੋਂ ਵੱਧ ਲੋਕਾਂ ਨੂੰ ਅਸਥਾਈ ਰਾਹਤ ਕੇਂਦਰਾਂ ਵਿੱਚ ਸ਼ਿਫਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲਗਭਗ 88 ਘਰ ਅੰਸ਼ਕ ਤੌਰ ‘ਤੇ ਨੁਕਸਾਨਗ੍ਰਸਤ ਹੋਏ ਹਨ।

ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਵੀ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ, ਜਿੱਥੇ ਕੁਝ ਇਲਾਕਿਆਂ ਵਿੱਚ 150 ਮਿਲੀਮੀਟਰ ਤੱਕ ਵਰਖਾ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ ਨੈਸ਼ਨਲ ਬਿਲਡਿੰਗ ਰਿਸਰਚ ਆਰਗੇਨਾਈਜੇਸ਼ਨ (ਐਨ.ਬੀ.ਆਰ.ਓ.) ਨੇ ਕਈ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ।

LEAVE A REPLY

Please enter your comment!
Please enter your name here