Home Haryana News ਹਰਿਆਣਾ ਬੋਰਡ ਦੇ 10ਵੀਂ-12ਵੀਂ ਨਤੀਜੇ ਮਈ ਦੇ ਦੂਜੇ ਹਫ਼ਤੇ, ਪਹਿਲਾਂ ਆਏਗਾ 12ਵੀਂ...

ਹਰਿਆਣਾ ਬੋਰਡ ਦੇ 10ਵੀਂ-12ਵੀਂ ਨਤੀਜੇ ਮਈ ਦੇ ਦੂਜੇ ਹਫ਼ਤੇ, ਪਹਿਲਾਂ ਆਏਗਾ 12ਵੀਂ ਦਾ ਰਿਜ਼ਲਟ

0
33

ਭਿਵਾਨੀ: ਸਕੂਲ ਸਿੱਖਿਆ ਬੋਰਡ ਹਰਿਆਣਾ (HBSE) ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਸਾਲਾਨਾ ਨਤੀਜੇ ਮਈ ਦੇ ਦੂਜੇ ਹਫ਼ਤੇ ਵਿੱਚ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਮੇਂ ਵਿਦਿਆਰਥੀਆਂ ਦੀਆਂ ਉੱਤਰ ਪੱਤਰੀਆਂ ਦਾ ਮੁਲਾਂਕਣ ਜਾਰੀ ਹੈ।

ਬੋਰਡ ਦੇ ਚੇਅਰਮੈਨ ਪਵਨ ਕੁਮਾਰ ਸ਼ਰਾਮਾ ਮੁਤਾਬਕ, ਮਾਰਕਿੰਗ ਪ੍ਰਕਿਰਿਆ 2 ਮਈ ਤੱਕ ਪੂਰੀ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਤਸਦੀਕ ਅਤੇ ਸਧਾਰਣਕਰਨ ਦੀ ਪ੍ਰਕਿਰਿਆ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਅਡਮਿਸ਼ਨ ਨੂੰ ਧਿਆਨ ਵਿੱਚ ਰੱਖਦਿਆਂ 12ਵੀਂ ਜਮਾਤ ਦਾ ਨਤੀਜਾ ਪਹਿਲਾਂ ਜਾਰੀ ਕੀਤਾ ਜਾਵੇਗਾ, ਜਿਸਦੀ ਸੰਭਾਵਿਤ ਤਾਰੀਖ 12 ਮਈ ਤੋਂ 15 ਮਈ ਦਰਮਿਆਨ ਹੈ। ਇਸ ਤੋਂ ਬਾਅਦ 10ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਜਾਵੇਗਾ।

ਇਸ ਸਾਲ ਲਗਭਗ 5.21 ਲੱਖ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਦਿੱਤੀਆਂ, ਜਿਨ੍ਹਾਂ ਵਿੱਚੋਂ 2,78,334 ਵਿਦਿਆਰਥੀ 10ਵੀਂ ਅਤੇ 2,43,461 ਵਿਦਿਆਰਥੀ 12ਵੀਂ ਜਮਾਤ ਦੇ ਸਨ।

ਬੋਰਡ ਚੇਅਰਮੈਨ ਨੇ ਇਸਨੂੰ ਇੱਕ ਵੱਡੀ ਉਪਲਬਧੀ ਦੱਸਦੇ ਹੋਏ ਕਿਹਾ ਕਿ ਇਸ ਸਾਲ ਧੋਖਾਧੜੀ ਦੇ ਸਿਰਫ਼ 300 ਮਾਮਲੇ ਦਰਜ ਕੀਤੇ ਗਏ, ਜੋ ਬੋਰਡ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਹਨ। ਸਭ ਤੋਂ ਵੱਧ 74 ਮਾਮਲੇ ਨੂਹ ਜ਼ਿਲ੍ਹੇ ਵਿੱਚ ਸਾਹਮਣੇ ਆਏ, ਜਦਕਿ ਯਮੁਨਾਨਗਰ ਅਤੇ ਅੰਬਾਲਾ ਵਿੱਚ ਇੱਕ ਵੀ ਮਾਮਲਾ ਦਰਜ ਨਹੀਂ ਹੋਇਆ।

ਇਸ ਤੋਂ ਇਲਾਵਾ, ਕੁਰੂਕਸ਼ੇਤਰ ਅਤੇ ਫਰੀਦਾਬਾਦ ਵਿੱਚ ਸਿਰਫ਼ ਇੱਕ-ਇੱਕ, ਕੈਥਲ ਵਿੱਚ 4, ਪੰਚਕੂਲਾ ਵਿੱਚ 3 ਅਤੇ ਸਿਰਸਾ, ਹਿਸਾਰ ਤੇ ਫਤਿਹਾਬਾਦ ਵਿੱਚ ਦੋ-ਦੋ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ਦੀ ਸੁਣਵਾਈ 29 ਅਪ੍ਰੈਲ ਨੂੰ ਕੀਤੀ ਜਾਵੇਗੀ।

LEAVE A REPLY

Please enter your comment!
Please enter your name here