Friday, November 27, 2026
Home Patiala Updates ਸਰਕਾਰੀ ਮਿਡਲ ਸਕੂਲ ਭੇਡਪੁਰਾ ਦੇ ਜਪਨੂਰ ਸਿੰਘ ਤੇ ਮਨਵੀਰ ਸਿੰਘ ਨੇ ਬਲਾਕ...

ਸਰਕਾਰੀ ਮਿਡਲ ਸਕੂਲ ਭੇਡਪੁਰਾ ਦੇ ਜਪਨੂਰ ਸਿੰਘ ਤੇ ਮਨਵੀਰ ਸਿੰਘ ਨੇ ਬਲਾਕ ਪੱਧਰ ਤੇ ਸਕੂਲ ਦਾ ਨਾਮ ਚਮਕਾਇਆ

0
6

ਪਟਿਆਲਾ , 26 ਨਵੰਬਰ  :

ਸਕੂਲ ਦੇ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਸਬਜੈਕਟ ਫੇਅਰ ਮੁਕਾਬਲਾ ਜੋ ਕਿ ਪੀਐਮਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਵਿਖੇ ਕਰਵਾਇਆ ਗਿਆ।ਇਸ ਸਬਜੈਕਟ ਫੇਅਰ ਮੁਕਾਬਲੇ ਵਿੱਚ ਜਪਨੂਰ ਸਿੰਘ ਤੇ ਮਨਵੀਰ ਸਿੰਘ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਬਲਾਕ ਪੱਧਰ ਤੇ ਚਮਕਾਇਆ।ਇਸ ਮੁਕਾਬਲੇ ਵਿੱਚ ਬਲਾਕ ਦੇ ਸੀਨੀਅਰ ਸੈਕੰਡਰੀ ਸਕੂਲ ਤੇ ਮਿਡਲ ਸਕੂਲਾਂ ਨੇ ਭਾਗ ਲਿਆ ਨੇ ਭਾਗ ਲਿਆ। ਇਸ ਸਬਜੈਕਟ ਫੇਅਰ ਮੁਕਾਬਲੇ ਵਿੱਚ 22 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਉਹਨਾਂ ਨੇ ਦੱਸਿਆ ਕਿ ਇਹ ਨਤੀਜਾ ਕਲਸਟਰ ਦੇ ਹੈਡ ਪ੍ਰਿੰਸੀਪਲ ਦਿਆਲ ਸਿੰਘ (ਸਸਸਸ ਗੱਜੂਮਾਜਰਾ) ਦੀ ਯੋਗ ਅਗਵਾਈ ਹੇਠ ਆਇਆ ਹੈ।ਇੱਥੇ ਦੱਸਣਯੋਗ ਹੈ ਕਿ ਜਪਨੂਰ ਸਿੰਘ ਤੇ ਮਨਵੀਰ ਸਿੰਘ ਸੱਤਵੀਂ ਜਮਾਤ ਦੇ ਵਿਦਿਆਰਥੀ ਹਨ।ਉਹਨਾਂ ਨੇ ਦੱਸਿਆ ਕਿ ਇਹ ਨਤੀਜਾ ਮੈਡਮ ਚੀਨੂ ਮਿੱਤਲ ਦੀ ਮਿਹਨਤ ਸਦਕਾ ਅਤੇ ਵਿਦਿਆਰਥੀਆਂ ਦੀ ਲਗਨ ਦੇ ਨਾਲ ਆਇਆ ਹੈ।ਇਹਨਾਂ ਦੀ ਜਮਾਤ ਦੇ ਇੰਚਾਰਜ ਨੀਤੂ ਸ਼ਰਮਾ ਜੀ ਦਾ ਵੀ ਪੂਰਾ ਯੋਗਦਾਨ ਹੈ।ਐਸਐਮਸੀ ਦੇ ਚੇਅਰਮੈਨ ਜਸਪ੍ਰੀਤ ਕੌਰ ਨੇ ਉਚੇਚੇ ਤੌਰ ਤੇ ਪਹੁੰਚ ਕੇ ਵਿਦਿਆਰਥੀਆਂ ਹੌਸਲਾਂ ਅਫਜਾਈ ਕੀਤੀ ਤੇ ਸਾਰੇ ਸਟਾਫ ਨੂੰ ਵਧਾਈਆਂ ਵੀ ਦਿੱਤੀਆਂ।ਇਸ ਮੌਕੇ ਤੇ ਸੁਖਚੈਨ ਸਿੰਘ,ਐਸਐਮਸੀ ਮੈਂਬਰ,ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here