Home Punjab ਪੰਜਾਬ ਦੇ ਮੁਲਾਜ਼ਮਾਂ ਲਈ ਖੁਸ਼ਖਬਰੀ! ਜੂਨ ਦੇ ਅੰਤ ਵਿੱਚ ਮਿਲਣਗੀਆਂ ਲਗਾਤਾਰ 5...

ਪੰਜਾਬ ਦੇ ਮੁਲਾਜ਼ਮਾਂ ਲਈ ਖੁਸ਼ਖਬਰੀ! ਜੂਨ ਦੇ ਅੰਤ ਵਿੱਚ ਮਿਲਣਗੀਆਂ ਲਗਾਤਾਰ 5 ਛੁੱਟੀਆਂ

0
23

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਜੂਨ ਮਹੀਨੇ ਦੇ ਅੰਤ ਵਿੱਚ ਵੱਡੀ ਰਾਹਤ ਵਾਲੀ ਖ਼ਬਰ ਹੈ। ਸੂਬਾ ਸਰਕਾਰ ਦੇ ਅਧਿਕਾਰਤ ਛੁੱਟੀ ਕੈਲੰਡਰ ਅਨੁਸਾਰ 25 ਤੋਂ 29 ਜੂਨ ਤੱਕ ਲਗਾਤਾਰ ਪੰਜ ਦਿਨਾਂ ਦੀਆਂ ਛੁੱਟੀਆਂ ਬਣ ਰਹੀਆਂ ਹਨ, ਜਿਸ ਨਾਲ ਕਰਮਚਾਰੀਆਂ ਨੂੰ ਗਰਮੀ ਦੇ ਮੌਸਮ ਵਿੱਚ ਆਰਾਮ ਦਾ ਵਧੀਆ ਮੌਕਾ ਮਿਲੇਗਾ।

ਕੈਲੰਡਰ ਮੁਤਾਬਕ 25 ਜੂਨ (ਵੀਰਵਾਰ) ਨੂੰ ਨਿਰਜਲਾ ਇਕਾਦਸ਼ੀ, 26 ਜੂਨ (ਸ਼ੁੱਕਰਵਾਰ) ਨੂੰ ਮੁਹੱਰਮ ਅਤੇ 29 ਜੂਨ (ਸੋਮਵਾਰ) ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਰਾਖਵੀਂ (RH) ਛੁੱਟੀ ਹੋਵੇਗੀ। ਇਸ ਦੇ ਨਾਲ 27 ਅਤੇ 28 ਜੂਨ ਨੂੰ ਸ਼ਨੀਵਾਰ ਅਤੇ ਐਤਵਾਰ ਹੋਣ ਕਾਰਨ ਹਫ਼ਤਾਵਾਰੀ ਛੁੱਟੀਆਂ ਵੀ ਸ਼ਾਮਲ ਹੋ ਜਾਣਗੀਆਂ।

ਹਾਲਾਂਕਿ ਇਹ ਰਾਖਵੀਂਆਂ (Restricted Holidays) ਹਨ ਅਤੇ ਮੁੱਖ ਤੌਰ ’ਤੇ ਸਰਕਾਰੀ ਮੁਲਾਜ਼ਮਾਂ ਲਈ ਲਾਗੂ ਹੁੰਦੀਆਂ ਹਨ, ਫਿਰ ਵੀ ਲਗਾਤਾਰ ਪੰਜ ਦਿਨਾਂ ਦਾ ਇਹ ਅੰਤਰਾਲ ਕਰਮਚਾਰੀਆਂ ਲਈ ਛੋਟੀ ਯਾਤਰਾ ਜਾਂ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਸੁਨਹਿਰੀ ਮੌਕਾ ਸਾਬਤ ਹੋ ਸਕਦਾ ਹੈ।

LEAVE A REPLY

Please enter your comment!
Please enter your name here