ਨਵੀਂ ਦਿੱਲੀ, 11 ਅਗਸਤ 2026: ਸੋਨੇ ਦੀ ਮਜ਼ਬੂਤ ਸਪਾਟ ਮੰਗ ਦੇ ਵਿਚਕਾਰ ਮੰਗਲਵਾਰ ਨੂੰ ਫਿਊਚਰ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਮਲਟੀ ਕਮੋਡਿਟੀ ਐਕਸਚੇਂਜ (MCX) ’ਤੇ ਅਕਤੂਬਰ ਡਿਲਿਵਰੀ ਵਾਲੇ ਸੋਨੇ ਦੇ ਕਾਂਟ੍ਰੈਕਟ ਦੀ ਕੀਮਤ ₹1,501 ਵਧ ਕੇ ₹1,54,600 ਪ੍ਰਤੀ 10 ਗ੍ਰਾਮ ਹੋ ਗਈ।
ਇਸ ਤਰ੍ਹਾਂ ਸੋਨੇ ਦੀ ਕੀਮਤ ਵਿੱਚ ਲਗਭਗ 0.98 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਕਾਂਟ੍ਰੈਕਟ ਵਿੱਚ 1,332 ਲਾਟ ਦਾ ਕਾਰੋਬਾਰ ਹੋਇਆ। ਬਾਜ਼ਾਰ ਮਾਹਿਰਾਂ ਅਨੁਸਾਰ ਨਿਵੇਸ਼ਕਾਂ ਵੱਲੋਂ ਨਵੀਆਂ ਪੋਜ਼ੀਸ਼ਨਾਂ ਬਣਾਉਣ ਅਤੇ ਸਪਾਟ ਮਾਰਕੀਟ ਵਿੱਚ ਮੰਗ ਮਜ਼ਬੂਤ ਰਹਿਣ ਕਾਰਨ ਸੋਨੇ ਦੀਆਂ ਕੀਮਤਾਂ ਨੂੰ ਸਹਾਰਾ ਮਿਲਿਆ।
ਇਸ ਦੌਰਾਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਦੇ ਫਿਊਚਰਜ਼ ਵਿੱਚ ਤੇਜ਼ੀ ਰਹੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੇ ਫਿਊਚਰ 0.35 ਫੀਸਦੀ ਵਧ ਕੇ 4,406.15 ਅਮਰੀਕੀ ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਏ।






