Saturday, September 5, 2026
Home Punjab ਪੰਜਾਬ ਵਿੱਚ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ, ਜਾਣੋ ਅੱਜ ਦੇ ਤਾਜ਼ਾ ਰੇਟ

ਪੰਜਾਬ ਵਿੱਚ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ, ਜਾਣੋ ਅੱਜ ਦੇ ਤਾਜ਼ਾ ਰੇਟ

0
1

24 ਕੈਰੇਟ ਸੋਨਾ 1,57,500 ਰੁਪਏ ਅਤੇ ਚਾਂਦੀ 2,40,200 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚੀ

ਪੰਜਾਬ: ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਅੱਜ ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ ਬੀਤੇ ਦਿਨ ਦੇ ਮੁਕਾਬਲੇ ਅੱਜ ਦੋਵਾਂ ਕੀਮਤੀ ਧਾਤਾਂ ਦੇ ਰੇਟ ਘਟੇ ਹਨ।

ਅੱਜ ਸੋਨੇ ਦੇ ਕੀ ਹਨ ਰੇਟ?

ਅੱਜ 24 ਕੈਰੇਟ ਸੋਨੇ ਦੀ ਕੀਮਤ 1,57,500 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ, ਜਦਕਿ ਬੀਤੇ ਦਿਨ ਇਹ ਰੇਟ 1,59,200 ਰੁਪਏ ਸੀ। ਇਸ ਤਰ੍ਹਾਂ 24 ਕੈਰੇਟ ਸੋਨੇ ਦੀ ਕੀਮਤ ਵਿੱਚ 1,700 ਰੁਪਏ ਪ੍ਰਤੀ 10 ਗ੍ਰਾਮ ਦੀ ਕਮੀ ਆਈ ਹੈ।

ਇਸੇ ਤਰ੍ਹਾਂ 22 ਕੈਰੇਟ ਸੋਨਾ ਅੱਜ 1,46,480 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ, ਜਦਕਿ ਇੱਕ ਦਿਨ ਪਹਿਲਾਂ ਇਸ ਦੀ ਕੀਮਤ 1,48,060 ਰੁਪਏ ਸੀ। 22 ਕੈਰੇਟ ਸੋਨੇ ਵਿੱਚ 1,580 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ।

ਚਾਂਦੀ ਵੀ ਹੋਈ ਸਸਤੀ

ਚਾਂਦੀ ਦੀਆਂ ਕੀਮਤਾਂ ਵਿੱਚ ਵੀ ਅੱਜ ਕਮੀ ਦੇਖਣ ਨੂੰ ਮਿਲੀ। ਅੱਜ ਚਾਂਦੀ 2,40,200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰੇਟ ’ਤੇ ਰਹੀ, ਜਦਕਿ ਬੀਤੇ ਦਿਨ ਇਸ ਦੀ ਕੀਮਤ 2,43,700 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਇਸ ਤਰ੍ਹਾਂ ਚਾਂਦੀ ਦੀ ਕੀਮਤ ਵਿੱਚ 3,500 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ।

ਕੀਮਤਾਂ ਵਿੱਚ ਕਿਉਂ ਆ ਰਿਹਾ ਬਦਲਾਅ?

ਸਰਾਫਾ ਕਾਰੋਬਾਰੀਆਂ ਮੁਤਾਬਕ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਬਦਲਾਅ ’ਤੇ ਕੌਮਾਂਤਰੀ ਬਾਜ਼ਾਰ ਦੇ ਰੁਖ ਅਤੇ ਮੰਗ ਵਿੱਚ ਉਤਰਾਅ-ਚੜ੍ਹਾਅ ਦਾ ਅਸਰ ਪੈਂਦਾ ਹੈ। ਇਸੇ ਕਾਰਨ ਕੀਮਤੀ ਧਾਤਾਂ ਦੇ ਰੇਟ ਵਿੱਚ ਰੋਜ਼ਾਨਾ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।

LEAVE A REPLY

Please enter your comment!
Please enter your name here