Wednesday, July 22, 2026
Home Punjab ਪੰਜਾਬ ਵਿੱਚ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਅੱਜ ਦੇ ਤਾਜ਼ਾ ਭਾਅ

ਪੰਜਾਬ ਵਿੱਚ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਅੱਜ ਦੇ ਤਾਜ਼ਾ ਭਾਅ

0
17

ਜਲੰਧਰ: ਸੋਨਾ ਅਤੇ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ।

ਜਲੰਧਰ ਬੂਲੀਅਨ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਭਾਅ ਅਨੁਸਾਰ, 24 ਕੈਰੇਟ ਸੋਨਾ 1,60,000 ਰੁਪਏ ਪ੍ਰਤੀ 10 ਗ੍ਰਾਮ ‘ਤੇ ਦਰਜ ਕੀਤਾ ਗਿਆ ਹੈ। ਬੀਤੇ ਦਿਨ ਇਸ ਦੀ ਕੀਮਤ 1,61,000 ਰੁਪਏ ਪ੍ਰਤੀ 10 ਗ੍ਰਾਮ ਸੀ, ਜਿਸ ਨਾਲ ਅੱਜ 1,000 ਰੁਪਏ ਦੀ ਕਮੀ ਦਰਜ ਕੀਤੀ ਗਈ।

ਇਸੇ ਤਰ੍ਹਾਂ 22 ਕੈਰੇਟ ਸੋਨੇ ਦੀ ਕੀਮਤ 1,48,800 ਰੁਪਏ ਪ੍ਰਤੀ 10 ਗ੍ਰਾਮ ਰਹੀ, ਜਦਕਿ ਪਿਛਲੇ ਦਿਨ ਇਹ 1,49,730 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਵਿੱਚ ਵੀ 930 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ।

ਉੱਥੇ ਚਾਂਦੀ ਦੀ ਕੀਮਤ ਵੀ ਘਟ ਕੇ 2,71,000 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ ਹੈ। ਬੀਤੇ ਦਿਨ ਚਾਂਦੀ 2,71,500 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਹੀ ਸੀ, ਜਿਸ ਦੇ ਮੁਕਾਬਲੇ ਅੱਜ 500 ਰੁਪਏ ਦੀ ਕਮੀ ਆਈ ਹੈ।

ਸਰਾਫਾ ਬਾਜ਼ਾਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਦੇ ਉਤਾਰ-ਚੜ੍ਹਾਅ, ਡਾਲਰ ਦੀ ਮਜ਼ਬੂਤੀ ਅਤੇ ਨਿਵੇਸ਼ਕਾਂ ਦੀ ਖਰੀਦਦਾਰੀ ਦੇ ਰੁਝਾਨ ਦਾ ਸਿੱਧਾ ਅਸਰ ਸੋਨਾ-ਚਾਂਦੀ ਦੀਆਂ ਕੀਮਤਾਂ ‘ਤੇ ਪੈਂਦਾ ਹੈ।

ਫਿਲਹਾਲ, ਵਿਆਹਾਂ ਦੇ ਸੀਜ਼ਨ ਅਤੇ ਨਿਵੇਸ਼ ਦੀ ਮੰਗ ਨੂੰ ਦੇਖਦਿਆਂ ਖਰੀਦਦਾਰਾਂ ਅਤੇ ਨਿਵੇਸ਼ਕਾਂ ਦੀਆਂ ਨਜ਼ਰਾਂ ਕੀਮਤਾਂ ਦੀ ਅਗਲੀ ਚਾਲ ‘ਤੇ ਟਿਕੀਆਂ ਹੋਈਆਂ ਹਨ।

LEAVE A REPLY

Please enter your comment!
Please enter your name here