Tuesday, August 11, 2026
Home National ਇਸ਼ਾਰਾ ਮੰਗੇਤਰ ਦਾ, ਧੱਕਾ ਪ੍ਰੇਮੀ ਦਾ! ਕੇਤਨ ਕਤਲ ਮਾਮਲੇ ‘ਚ ਜੋੜੇ ਦੀ...

ਇਸ਼ਾਰਾ ਮੰਗੇਤਰ ਦਾ, ਧੱਕਾ ਪ੍ਰੇਮੀ ਦਾ! ਕੇਤਨ ਕਤਲ ਮਾਮਲੇ ‘ਚ ਜੋੜੇ ਦੀ ਸਾਜ਼ਿਸ਼ ਬੇਨਕਾਬ

0
17

ਪੁਣੇ ਦੇ ਮਸ਼ਹੂਰ ਲੋਹਾਗੜ੍ਹ ਕਿਲ੍ਹੇ ‘ਤੇ ਟ੍ਰੈਕਿੰਗ ਦੌਰਾਨ ਨੌਜਵਾਨ ਕੇਤਨ ਵਿਸ਼ਾਲ ਅਗਰਵਾਲ ਦੀ ਮੌਤ ਦੇ ਮਾਮਲੇ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਜਿਸ ਘਟਨਾ ਨੂੰ ਸ਼ੁਰੂ ਵਿੱਚ ਹਾਦਸਾ ਮੰਨਿਆ ਜਾ ਰਿਹਾ ਸੀ, ਪੁਲਿਸ ਜਾਂਚ ਵਿੱਚ ਉਹ ਇੱਕ ਸੋਚੀ-ਸਮਝੀ ਕਤਲ ਦੀ ਸਾਜ਼ਿਸ਼ ਨਿਕਲੀ। ਪੁਲਿਸ ਦੇ ਮੁਤਾਬਕ ਕੇਤਨ ਦੀ ਮੰਗੇਤਰ ਸਿਆ ਗੋਇਲ ਅਤੇ ਉਸ ਦੇ ਪ੍ਰੇਮੀ ਚੇਤਨ ਚੌਧਰੀ ਨੇ ਮਿਲ ਕੇ ਕੇਤਨ ਨੂੰ ਕਰੀਬ 350 ਤੋਂ 400 ਫੁੱਟ ਡੂੰਘੀ ਖੱਡ ਵਿੱਚ ਧੱਕ ਦਿੱਤਾ।

ਜਾਂਚ ਵਿੱਚ ਸਾਹਮਣੇ ਆਇਆ ਕਿ ਕੇਤਨ ਅਤੇ ਸਿਆ ਦਾ ਵਿਆਹ ਜਲਦ ਹੋਣਾ ਸੀ ਅਤੇ ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ। ਕੇਤਨ ਨੇ ਆਪਣੀ ਮੰਗੇਤਰ ਦੇ ਜਨਮਦਿਨ ਨੂੰ ਖ਼ਾਸ ਬਣਾਉਣ ਲਈ ਕਈ ਯੋਜਨਾਵਾਂ ਬਣਾਈਆਂ ਸਨ। ਇਸ ਦੌਰਾਨ ਸਿਆ ਨੇ ਟ੍ਰੈਕਿੰਗ ਅਤੇ ਪ੍ਰੀ-ਵੈਡਿੰਗ ਫੋਟੋਸ਼ੂਟ ਦੇ ਬਹਾਨੇ ਕੇਤਨ ਨੂੰ ਲੋਹਾਗੜ੍ਹ ਕਿਲ੍ਹੇ ਲੈ ਜਾਣ ਦੀ ਯੋਜਨਾ ਬਣਾਈ, ਜਿੱਥੇ ਪਹਿਲਾਂ ਤੋਂ ਹੀ ਉਸ ਦਾ ਪ੍ਰੇਮੀ ਚੇਤਨ ਵੀ ਮੌਜੂਦ ਸੀ।

ਪੁਲਿਸ ਅਨੁਸਾਰ ਕਿਲ੍ਹੇ ‘ਤੇ ਮੌਕਾ ਮਿਲਦੇ ਹੀ ਸਿਆ ਦੇ ਇਸ਼ਾਰੇ ‘ਤੇ ਚੇਤਨ ਨੇ ਕੇਤਨ ਨੂੰ ਖੱਡ ਵੱਲ ਧੱਕ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸ਼ੁਰੂ ਵਿੱਚ ਇਸ ਨੂੰ ਪੈਰ ਫਿਸਲਣ ਕਾਰਨ ਹੋਇਆ ਹਾਦਸਾ ਦੱਸਿਆ ਗਿਆ, ਪਰ ਮੋਬਾਈਲ ਫੋਨ ਦੇ ਰਿਕਾਰਡ, ਕਾਲ ਡਿਟੇਲ, ਸੋਸ਼ਲ ਮੀਡੀਆ ਚੈਟ ਅਤੇ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਈ ਸ਼ੱਕੀ ਤੱਥ ਸਾਹਮਣੇ ਆਏ, ਜਿਸ ਤੋਂ ਬਾਅਦ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ।

ਪੁਲਿਸ ਨੇ ਸਿਆ ਗੋਇਲ ਅਤੇ ਚੇਤਨ ਚੌਧਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਕਤਲ ਅਤੇ ਸਾਜ਼ਿਸ਼ ਰਚਣ ਸਮੇਤ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਕੇਤਨ ਦੀ ਹੱਤਿਆ ਦੀ ਪਹਿਲਾਂ ਵੀ ਕੋਈ ਕੋਸ਼ਿਸ਼ ਕੀਤੀ ਗਈ ਸੀ ਅਤੇ ਇਸ ਸਾਜ਼ਿਸ਼ ਵਿੱਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਤਾਂ ਨਹੀਂ ਸੀ।

LEAVE A REPLY

Please enter your comment!
Please enter your name here