Home Haryana News ਪਰਿਵਾਰਕ ਵਿਵਾਦ ਨੇ ਲਿਆ ਖ਼ੂਨੀ ਰੂਪ: ਪੋਤੇ ਵੱਲੋਂ ਦਾਦਾ-ਦਾਦੀ ਦੀ ਹੱਤਿਆ

ਪਰਿਵਾਰਕ ਵਿਵਾਦ ਨੇ ਲਿਆ ਖ਼ੂਨੀ ਰੂਪ: ਪੋਤੇ ਵੱਲੋਂ ਦਾਦਾ-ਦਾਦੀ ਦੀ ਹੱਤਿਆ

0
60

ਹਰਿਆਣਾ ਦੇ ਕਰਨਾਲ ਵਿੱਚ ਇੱਕ ਬਜ਼ੁਰਗ ਜੋੜੇ ਦੀ ਹੱਤਿਆ ਦੇਸ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੈ। ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਕਿ ਕਾਤਲ ਉਨ੍ਹਾਂ ਦਾ ਹੀ ਪੋਤਾ ਰਵਿੰਦਰ ਹੈ, ਜਿਸ ਨੇ ਆਪਣੇ ਦੋਸਤਾਂ ਪ੍ਰਦੀਪ ਅਤੇ ਗੁਲਸ਼ਨ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ।

ਜਾਂਚ ਅਨੁਸਾਰ, ਤਿੰਨਾਂ ਨੇ 15 ਲੱਖ ਰੁਪਏ ਅਤੇ ਜ਼ਮੀਨ ਹੜੱਪਣ ਦੀ ਨੀਅਤ ਨਾਲ 11 ਜਨਵਰੀ ਦੀ ਰਾਤ ਬਜ਼ੁਰਗ ਹਰੀ ਸਿੰਘ (80) ਅਤੇ ਉਨ੍ਹਾਂ ਦੀ ਪਤਨੀ ਲੀਲਾ (75) ਦੇ ਹੱਥ-ਪੈਰ ਬੰਨ੍ਹ ਕੇ ਮੂੰਹ ‘ਤੇ ਟੇਪ ਲਗਾਈ। ਇਸ ਤੋਂ ਬਾਅਦ ਰਵਿੰਦਰ ਨੇ ਦੋਵਾਂ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਦੋ ਦਿਨਾਂ ਦੇ ਰਿਮਾਂਡ ‘ਤੇ ਲਿਆ ਹੈ। ਡੀਐਸਪੀ ਗੋਰਖਪਾਲ ਰਾਣਾ ਨੇ ਦੱਸਿਆ ਕਿ ਰਵਿੰਦਰ ਨਸ਼ੇੜੀ ਹੈ ਅਤੇ ਆਪਣੇ ਆਪ ਨੂੰ ‘ਬਾਬਾ’ ਕਹਾਉਂਦਾ ਸੀ। ਉਸ ਦੀ ਯੋਜਨਾ ਸੀ ਕਿ ਦਾਦਾ-ਦਾਦੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜ਼ਮੀਨ ‘ਤੇ ਮੰਦਰ ਬਣਾਇਆ ਜਾਵੇ।

LEAVE A REPLY

Please enter your comment!
Please enter your name here