HomePunjabLudhianaਇਲੈਕਟੋਰਲ ਰੋਲ ਅਬਜ਼ਰਵਰ ਵਰੁਣ ਰੂਜ਼ਮ ਵੱਲੋਂ ਲੁਧਿਆਣਾ ’ਚ 270 ਵੋਟਰ ਫਾਰਮਾਂ ਦੀ...

ਇਲੈਕਟੋਰਲ ਰੋਲ ਅਬਜ਼ਰਵਰ ਵਰੁਣ ਰੂਜ਼ਮ ਵੱਲੋਂ ਲੁਧਿਆਣਾ ’ਚ 270 ਵੋਟਰ ਫਾਰਮਾਂ ਦੀ ਫਿਜ਼ੀਕਲ ਚੈਕਿੰਗ

ਇਲੈਕਟੋਰਲ ਰੋਲ ਅਬਜ਼ਰਵਰ ਨੇ ਨਵੀਂ ਵੋਟ ਅਤੇ ਵੋਟਰ ਕਾਰਡ ਦਰੁਸਤੀ ਦੇ 50 ਫਾਰਮ ਵੀ ਜਾਂਚੇ, ਸਾਰੇ ਸਹੀ ਪਾਏ ਗਏ

ਵਰੁਣ ਰੂਜ਼ਮ ਨੇ ਵੋਟਰ ਸੂਚੀਆਂ ਨਾਲ ਸਬੰਧਤ ਕੰਮ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ’ਤੇ ਦਿੱਤਾ ਜ਼ੋਰ

ਲੁਧਿਆਣਾ: ਇਲੈਕਟੋਰਲ ਰੋਲ ਅਬਜ਼ਰਵਰ ਸ੍ਰੀ ਵਰੁਣ ਰੂਜ਼ਮ, ਆਈ.ਏ.ਐਸ. ਵੱਲੋਂ ਜ਼ਿਲ੍ਹਾ ਲੁਧਿਆਣਾ ਵਿੱਚ ਵੋਟਰ ਸੂਚੀਆਂ ਦੀ ਸੁਚੱਜੀ ਅਤੇ ਪਾਰਦਰਸ਼ੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਿਧਾਨ ਸਭਾ ਚੋਣ ਹਲਕਿਆਂ ਨਾਲ ਸਬੰਧਤ ਫਾਰਮਾਂ ਦੀ ਚੈਕਿੰਗ ਕੀਤੀ ਗਈ। ਇਸ ਤਹਿਤ ਵਿਧਾਨ ਸਭਾ ਚੋਣ ਹਲਕਾ 57-ਖੰਨਾ, 58-ਸਮਰਾਲਾ, 59-ਸਾਹਨੇਵਾਲ, 60-ਲੁਧਿਆਣਾ ਪੂਰਬੀ, 61-ਲੁਧਿਆਣਾ ਦੱਖਣੀ, 62-ਆਤਮ ਨਗਰ ਅਤੇ 67-ਪਾਇਲ ਨਾਲ ਸਬੰਧਤ ਫਾਰਮ ਨੰਬਰ 6, 6ਏ, 7 ਅਤੇ 8 ਦੀ ਕੁੱਲ 270 ਅਰਜ਼ੀਆਂ ਦੀ ਫਿਜ਼ੀਕਲ ਚੈਕਿੰਗ ਕੀਤੀ ਗਈ।

ਇਸ ਸਬੰਧੀ ਦਫ਼ਤਰ ਡਿਪਟੀ ਕਮਿਸ਼ਨਰ, ਲੁਧਿਆਣਾ ਵਿਖੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨਾਲ ਮੀਟਿੰਗ ਵੀ ਕੀਤੀ ਗਈ। ਮੀਟਿੰਗ ਦੌਰਾਨ ਇਲੈਕਟੋਰਲ ਰੋਲ ਅਬਜ਼ਰਵਰ ਵੱਲੋਂ ਉਕਤ 270 ਫਾਰਮਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ ਅਤੇ ਵੋਟਰ ਸੂਚੀਆਂ ਦੀ ਤਿਆਰੀ ਨਾਲ ਸਬੰਧਤ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ।

ਇਸ ਤੋਂ ਇਲਾਵਾ, ਇਲੈਕਟੋਰਲ ਰੋਲ ਅਬਜ਼ਰਵਰ ਵੱਲੋਂ ਆਪਣੇ ਫੀਲਡ ਦੌਰੇ ਦੌਰਾਨ ਵੋਟਰਾਂ ਵੱਲੋਂ ਨਵੀਂ ਵੋਟ ਬਣਾਉਣ ਅਤੇ ਵੋਟਰ ਕਾਰਡ ਵਿੱਚ ਦਰੁਸਤੀ ਕਰਵਾਉਣ ਲਈ ਭਰੇ ਗਏ ਫਾਰਮ ਨੰਬਰ 6 ਅਤੇ 8 ਦੀਆਂ ਕੁੱਲ 50 ਅਰਜ਼ੀਆਂ ਦੀ ਵੀ ਜਾਂਚ ਕੀਤੀ ਗਈ। ਇਹ ਸਾਰੇ ਫਾਰਮ ਸਹੀ ਪਾਏ ਗਏ।

ਫੀਲਡ ਦੌਰੇ ਦੌਰਾਨ ਵੱਖ-ਵੱਖ ਪੋਲਿੰਗ ਖੇਤਰਾਂ ਵਿੱਚ ਬੂਥ ਲੈਵਲ ਅਫ਼ਸਰਾਂ (ਬੀ.ਐੱਲ.ਓਜ਼) ਵੱਲੋਂ ਕੀਤੇ ਜਾ ਰਹੇ ਕੰਮ ਦਾ ਵੀ ਜਾਇਜ਼ਾ ਲਿਆ ਗਿਆ। ਇਸ ਮੌਕੇ ਸਮੂਹ ਬੀ.ਐੱਲ.ਓਜ਼ ਦਾ ਕੰਮ ਤਸੱਲੀਬਖ਼ਸ਼ ਪਾਇਆ ਗਿਆ। ਇਲੈਕਟੋਰਲ ਰੋਲ ਅਬਜ਼ਰਵਰ ਨੇ ਵੋਟਰ ਸੂਚੀਆਂ ਨਾਲ ਸਬੰਧਤ ਕੰਮ ਨੂੰ ਨਿਰਧਾਰਤ ਨਿਯਮਾਂ ਅਤੇ ਹਦਾਇਤਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ’ਤੇ ਜ਼ੋਰ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments