04.04.2026
ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸ਼ੁੱਕਰਵਾਰ ਦੀ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਕੰਪਨ ਲਗਭਗ ਰਾਤ 9:46 ਵਜੇ ਦਰਜ ਕੀਤੀ ਗਈ।
ਪੰਜਾਬ ਸਮੇਤ ਕਈ ਖੇਤਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਹੋਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਡਰ ਦੇ ਮਾਹੌਲ ਕਾਰਨ ਕਈ ਲੋਕ ਤੁਰੰਤ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਇਲਾਕਿਆਂ ਵਿੱਚ ਅਫ਼ਰਾਤਫ਼ਰੀ ਵਰਗੀ ਸਥਿਤੀ ਬਣ ਗਈ।
ਇਸ ਅਚਾਨਕ ਹਿਲਚਲ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਅਤੇ ਕਈ ਲੋਕ ਤੁਰੰਤ ਆਪਣੇ ਘਰਾਂ ਤੋਂ ਬਾਹਰ ਆ ਗਏ।ਭੂਚਾਲ ਦੌਰਾਨ ਘਰਾਂ ਅੰਦਰ ਲੱਗੇ ਪੱਖੇ ਅਤੇ ਝੂਮਰ ਵੀ ਹਿਲਦੇ ਨਜ਼ਰ ਆਏ। ਇਸ ਘਟਨਾ ਨੂੰ ਕਈ ਲੋਕਾਂ ਨੇ ਆਪਣੇ ਮੋਬਾਈਲ ਫੋਨਾਂ ਵਿੱਚ ਕੈਦ ਕਰਕੇ ਵੀਡੀਓਜ਼ ਵੀ ਬਣਾਈਆਂ।
ਪਠਾਨਕੋਟ ਦੇ ਭੁੱਲਾ ਚੌਕ ਇਲਾਕੇ ਵਿੱਚ ਇੱਕ ਘਰ ਦੇ ਬਾਹਰ ਲੱਗੇ ਤਾਲੇ ਭੂਚਾਲ ਦੌਰਾਨ ਹਿਲਦੇ ਹੋਏ ਵੇਖੇ ਗਏ। ਇਸ ਦ੍ਰਿਸ਼ ਦੀ ਵੀਡੀਓ ਮਕਾਨ ਮਾਲਕ ਵੱਲੋਂ ਖੁਦ ਰਿਕਾਰਡ ਕੀਤੀ ਗਈ ਹੈ।
ਹਾਲਾਂਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਸੰਬੰਧੀ ਕੋਈ ਸਰਕਾਰੀ ਪੁਸ਼ਟੀ ਸਾਹਮਣੇ ਨਹੀਂ ਆਈ ਹੈ। ਪੰਜਾਬ ਦੇ ਨਾਲ-ਨਾਲ ਉੱਤਰਾਖੰਡ, ਹਰਿਆਣਾ, ਦਿੱਲੀ ਅਤੇ ਜੰਮੂ-ਕਸ਼ਮੀਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਹਿੰਦੂਕੁਸ਼ (ਅਫਗਾਨਿਸਤਾਨ) ਵਿੱਚ ਦਰਜ ਕੀਤਾ ਗਿਆ। ਰਿਕਟਰ ਸਕੇਲ ਮੁਤਾਬਕ ਇਸ ਦੀ ਤੀਬਰਤਾ ਲਗਭਗ 5.9 ਮਾਪੀ ਗਈ।
ਮਿਲੀ ਜਾਣਕਾਰੀ ਅਨੁਸਾਰ ਭੂਚਾਲ ਦਾ ਕੇਂਦਰ ਲਗਭਗ 71.01 ਡਿਗਰੀ ਪੂਰਬੀ ਦੇਸ਼ਾਂਤਰ ਅਤੇ 36.52 ਡਿਗਰੀ ਉੱਤਰੀ ਅਕਸ਼ਾਂਸ਼ ‘ਤੇ ਦਰਜ ਕੀਤਾ ਗਿਆ, ਜਦਕਿ ਇਸ ਦੀ ਡੂੰਘਾਈ ਕਰੀਬ 175 ਕਿਲੋਮੀਟਰ ਮਾਪੀ ਗਈ।
ਇਸ ਦੇ ਨਾਲ ਹੀ ਕੁਪਵਾੜਾ ਜ਼ਿਲ੍ਹੇ ਵਿੱਚ ਵੀ ਕੰਪਨ ਮਹਿਸੂਸ ਹੋਈ, ਜਿਸ ਨਾਲ ਕੁਝ ਸਮੇਂ ਲਈ ਲੋਕਾਂ ਵਿੱਚ ਡਰ ਅਤੇ ਘਬਰਾਹਟ ਦਾ ਮਾਹੌਲ ਬਣਿਆ ਰਿਹਾ।
ਹਾਲਾਂਕਿ ਅਜੇ ਤੱਕ ਕਿਸੇ ਕਿਸਮ ਦੇ ਮਾਲੀ ਜਾਂ ਜਾਨੀ ਨੁਕਸਾਨ ਬਾਰੇ ਕੋਈ ਪੁਸ਼ਟੀ ਸਾਹਮਣੇ ਨਹੀਂ ਆਈ। ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ Tibet ਵਿੱਚ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਸਨ। ਰਾਤ ਕਰੀਬ 8:12 ਵਜੇ ਧਰਤੀ ਕੰਬੀ, ਜਿਸਦੀ ਤੀਬਰਤਾ ਰਿਕਟਰ ਸਕੇਲ ‘ਤੇ ਲਗਭਗ 3.2 ਦਰਜ ਕੀਤੀ ਗਈ।








