HomeWorld Newsਨੇਪਾਲ ਦੀ ਸਿਆਸਤ ‘ਚ ਭੂਚਾਲ, ਨਵੇਂ ਪੀਐਮ ਬਾਲੇਨ ਸ਼ਾਹ ਦਾ ਵੱਡਾ ਫੈਸਲਾ

ਨੇਪਾਲ ਦੀ ਸਿਆਸਤ ‘ਚ ਭੂਚਾਲ, ਨਵੇਂ ਪੀਐਮ ਬਾਲੇਨ ਸ਼ਾਹ ਦਾ ਵੱਡਾ ਫੈਸਲਾ

ਕਾਠਮੰਡੂ: ਨੇਪਾਲ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ਹਲਚਲ ਮਚ ਗਿਆ ਜਦੋਂ ਨਵੇਂ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਸਹੁੰ ਚੁੱਕਣ ਦੇ ਤੁਰੰਤ ਬਾਅਦ ਹੀ ਸਖ਼ਤ ਕਦਮ ਚੁੱਕਦਿਆਂ ਸਾਬਕਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕਰ ਦਿੱਤੇ। ਰੈਪਰ ਤੋਂ ਰਾਜਨੇਤਾ ਬਣੇ ਬਾਲੇਨ ਸ਼ਾਹ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਵੱਡੀ ਕਾਰਵਾਈ ਕਰਦਿਆਂ ਵਿਰੋਧੀਆਂ ਖ਼ਿਲਾਫ਼ ਸਖ਼ਤ ਰੁਖ ਅਪਣਾਇਆ ਹੈ।

ਜਾਣਕਾਰੀ ਅਨੁਸਾਰ, ਸਾਬਕਾ ਪ੍ਰਧਾਨ ਮੰਤਰੀ ਓਲੀ ਅਤੇ ਸਾਬਕਾ ਗ੍ਰਹਿ ਮੰਤਰੀ ਰਮੇਸ਼ ਲੇਖਕ ਨੂੰ ‘Gen-Z’ ਪ੍ਰਦਰਸ਼ਨਾਂ ਦੌਰਾਨ ਵਿਦਿਆਰਥੀਆਂ ਦੀਆਂ ਮੌਤਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਮੌਤਾਂ ਲਈ ਸਿੱਧੀ ਜ਼ਿੰਮੇਵਾਰੀ ਇਨ੍ਹਾਂ ਨੇਤਾਵਾਂ ‘ਤੇ ਬਣਦੀ ਹੈ।

ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਦੇ ਹੀ ਬਾਲੇਨ ਸ਼ਾਹ ਨੇ ਤੁਰੰਤ ਹੰਗਾਮੀ ਕੈਬਨਿਟ ਮੀਟਿੰਗ ਬੁਲਾਈ, ਜਿਸ ਵਿੱਚ ਜਾਂਚ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਗਈ। ਇਸ ਰਿਪੋਰਟ ਦੇ ਆਧਾਰ ‘ਤੇ ਹੀ ਦੋਵਾਂ ਵੱਡੇ ਨੇਤਾਵਾਂ ਨੂੰ ਹਿਰਾਸਤ ਵਿੱਚ ਲੈਣ ਦੇ ਹੁਕਮ ਦਿੱਤੇ ਗਏ। ਇਸ ਕਦਮ ਨੂੰ ਦੇਸ਼ ਵਿੱਚ ਜਵਾਬਦੇਹੀ ਤੈਅ ਕਰਨ ਵੱਲ ਇੱਕ ਵੱਡੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ।

ਸਾਬਕਾ ਪ੍ਰਧਾਨ ਮੰਤਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੂਰੇ ਨੇਪਾਲ ਵਿੱਚ ਸਿਆਸੀ ਮਾਹੌਲ ਤਪ ਗਿਆ ਹੈ। ਜਿੱਥੇ ਬਾਲੇਨ ਸ਼ਾਹ ਦੇ ਸਮਰਥਕ ਇਸਨੂੰ ਇਨਸਾਫ਼ ਦੀ ਜਿੱਤ ਦੱਸ ਰਹੇ ਹਨ, ਉੱਥੇ ਵਿਰੋਧੀ ਧਿਰ ਇਸਨੂੰ ਸਿਆਸੀ ਬਦਲਾਖੋਰੀ ਕਰਾਰ ਦੇ ਰਹੀ ਹੈ। ਬਾਲੇਨ ਸ਼ਾਹ, ਜੋ ਪਹਿਲਾਂ ਕਾਠਮੰਡੂ ਦੇ ਮੇਅਰ ਵਜੋਂ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ, ਹੁਣ ਪ੍ਰਧਾਨ ਮੰਤਰੀ ਵਜੋਂ ਆਪਣੀ “ਜ਼ੀਰੋ ਟਾਲਰੈਂਸ” ਨੀਤੀ ਕਾਰਨ ਚਰਚਾ ਵਿੱਚ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments