Thursday, July 16, 2026
Home Patiala Updates ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੋਰਾਨ ਵਲੰਟੀਅਰ ਇੰਚਾਰਜ ਪਰਮਿੰਦਰ ਭਲਵਾਨ, ਲੈਫਟੀਨੈਂਟ ਜੋਸ਼ੀ, ਗਰੇਵਾਲ ਦੀ...

ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੋਰਾਨ ਵਲੰਟੀਅਰ ਇੰਚਾਰਜ ਪਰਮਿੰਦਰ ਭਲਵਾਨ, ਲੈਫਟੀਨੈਂਟ ਜੋਸ਼ੀ, ਗਰੇਵਾਲ ਦੀ ਅਗਵਾਈ ਹੇਠ ਤੁਰਨ ਫਿਰਨ ਤੋਂ ਅਸੱਮਰਥ ਵਿਅਕਤੀਆਂ ਨੂੰ ਵੀਲਚੇਅਰ ਤੇ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਸ਼ਲਾਘਾਯੋਗ

0
28

ਪਟਿਆਲਾ: ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਵਰਜੀਤ ਵਾਲੀਆ ਅਤੇ ਏਂ ਡੀ ਸੀ ਡਿਵੈਲਪਮੈਂਟ ਦਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੀਸ਼ ਮਹਿਲ ਵਿਖੇ ਪੰਜਾਬ ਸਖੀ ਸ਼ਕਤੀ ਕਾਰਫ਼ਟ ਮੇਲੇ ਦਾ ਆਯੋਜਨ ਕੀਤਾ ਗਿਆ ਹੈ‌।ਜਿਸ ਵਿਚ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ, ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੜਕੇ ਨਾਭਾ ਰੋਡ ਪਟਿਆਲਾ ਵੱਲੋਂ ਨਿਰਸਵਾਰਥ ਵਲੰਟੀਅਰਜ਼ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

         ਇਹਨਾਂ ਵਲੰਟੀਅਰਜ਼ ਦੇ ਇੰਚਾਰਜ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ,ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਦੀ ਅਗਵਾਈ ਹੇਠ ਪੰਜਾਬ ਸਖੀ ਸ਼ਕਤੀ ਕਾਰਫ਼ਟ ਮੇਲੇ ਦੋਰਾਨ ਪਹੁੱਚਣ ਵਾਲੀ ਪਬਲਿਕ ਨੂੰ ਜਿਥੇ ਹਰ ਸੰਭਵ ਵਲੰਟੀਅਰਜ਼ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉਥੇ ਹੀ ਤੁਰਨ ਫਿਰਨ ਤੋਂ ਅਸੱਮਰਥ ਵਿਅਕਤੀਆਂ ਨੂੰ ਵੀਲਚੇਅਰ ਤੇ ਗੋਰਮਿੰਟ ਬਿਕਰਮ ਕਾਲਜ ਆਫ ਕਾਮਰਸ ਦੇ ਬੀ ਸੀ ਏ ਵਿਦਿਆਰਥੀ ਰੁਦਰਪ੍ਰਤਾਪ ਸਿੰਘ ਅਤੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੜਕੇ ਨਾਭਾ ਰੋਡ ਪਟਿਆਲਾ ਦੇ ਵਲੰਟੀਅਰਜ਼ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ।ਇਸ ਵੀਲਚੇਅਰ ਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਪਬਲਿਕ ਵਲੋਂ ਬਹੁਤ ਹੀ ਸ਼ਲਾਘਾ ਕੀਤੀ ਜਾ ਰਹੀ ਹੈ ।ਇਸ ਮੌਕੇ  ਸੁਖਵੰਤ ਸਿੰਘ ਟ੍ਰੇਨਿੰਗ ਅਫ਼ਸਰ ਸਰਕਾਰੀ ਆਈ ਟੀ ਆਈ ਲੜਕੇ, ਅਨਿਲ ਖੰਨਾ ਹੋਸਟਲ ਸੁਪਰਡੈਂਟ ਆਈ ਟੀ ਆਈ ਲੜਕੇ,ਗੁਰਪ੍ਰਤਾਪ ਸ਼ਾਹੀ , ਤੇਜਿੰਦਰ ਮਡੋੜ,ਅਮਰਜੀਤ ਸਿੰਘ ਲੰਗ, ਜੁਗਰਾਜ ਚੈਹਿਲ, ਜਸਪਾਲ ਜੋਸਨ,ਰਾਮ ਸਿੰਘ, ਗੁਰਬਚਨ ਸਿੰਘ, ਕਿਰਨਾਂ ਦੇਵੀ, ਕੁਲਦੀਪ ਸਿੰਘ ਵੀ ਹਾਜ਼ਰ ਸਨ।                 ਫੋਟੋ ਕੈਪਸਨ –  ਪੰਜਾਬ ਸਖੀ ਸ਼ਕਤੀ ਕਾਰਫ਼ਟ ਮੇਲੇ ਦੋਰਾਨ ਤੁਰਨ ਫਿਰਨ ਤੋਂ ਅਸੱਮਰਥ ਪਬਲਿਕ ਨੂੰ ਵੀਲਚੇਅਰ ਤੇ ਸੇਵਾਵਾਂ ਦਿੰਦੇ ਹੋਏ ਵਲੰਟੀਅਰ ।

LEAVE A REPLY

Please enter your comment!
Please enter your name here