Monday, August 10, 2026
Home Patiala Updates ਸਬਸਿਡੀ ਵਾਲੀਆਂ ਖੇਤੀਬਾੜੀ ਮਸ਼ੀਨਾਂ ਦੀਆਂ ਅਰਜੀਆਂ ਦਾ ਕੱਢਿਆ ਗਿਆ ਡਰਾਅ- ਮੁੱਖ ਖੇਤੀਬਾੜੀ...

ਸਬਸਿਡੀ ਵਾਲੀਆਂ ਖੇਤੀਬਾੜੀ ਮਸ਼ੀਨਾਂ ਦੀਆਂ ਅਰਜੀਆਂ ਦਾ ਕੱਢਿਆ ਗਿਆ ਡਰਾਅ- ਮੁੱਖ ਖੇਤੀਬਾੜੀ ਅਫਸਰ 

0
20
ਪਟਿਆਲਾ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ, ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਦੀ ਨਿਗਰਾਨੀ ਹੇਠ ਸੀ.ਆਰ.ਐਮ., ਫਸਲੀ ਵਿਭਿੰਨਤਾ ਪ੍ਰੋਗਰਾਮ ਅਤੇ ਸਮੈਮ ਸਕੀਮ ਅਧੀਨ ਪ੍ਰਾਪਤ ਹੋਈਆਂ ਅਰਜੀਆਂ ਦਾ ਡਰਾਅ ਪਾਰਦਰਸ਼ੀ ਤਰੀਕੇ ਨਾਲ ਡਰਾਅ ਕੱਢਿਆ ਗਿਆ।
ਮੁੱਖ ਖੇਤੀਬਾੜੀ ਅਫਸਰ ਪਟਿਆਲਾ ਡਾ. ਦਾਰਾ ਸਿੰਘ ਨੇ ਦੱਸਿਆ ਕਿ ਜਿਲ੍ਹੇ ਨੂੰ ਪ੍ਰਾਪਤ ਹੋਏ ਫੰਡਾਂ ਅਨੁਸਾਰ ਜਿਲ੍ਹੇ ਦੀਆਂ 23 ਸਹਿਕਾਰੀ ਸਹਿਭਾਵਾਂ ਅਤੇ 2 ਪੰਚਾਇਤਾਂ ਨੂੰ ਪਹਿਲ ਦੇ ਆਧਾਰ ਤੇ ਸੀ.ਆਰ.ਐਮ. ਸਕੀਮ ਅਧੀਨ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਡਰਾਅ ਦੌਰਾਨ ਜਿਲ੍ਹੇ ਵਿਚ ਝੋਨੇ ਦੀ ਪਰਾਲੀ ਦੀ ਸਾਂਭ—ਸੰਭਾਲ ਲਈ ਸੁਪਰ ਸੀਡਰ, ਮਲਚਰ, ਪਲਾਓ, ਬੇਲਰ ਸੁਪਰ ਐਸ.ਐਮ.ਐਸ ਆਦਿ, ਫਸਲੀ ਵਿਭਿੰਨਤਾ ਸਕੀਮ ਤਹਿਤ ਨੂਮੇਟਿਕ ਪਲਾਂਟਰ, ਬੂਮ ਸਪਰੇਅਰ ਆਦਿ ਅਤੇ ਸਮੈਮ ਸਕੀਮ ਅਧੀਨ ਪੈਡੀ ਟਰਾਂਸਪਲਾਂਟਰ, ਨਰਸਰੀ ਸੀਡਰ ਅਤੇ ਵੱਖ—ਵੱਖ ਤਰ੍ਹਾਂ ਦੇ ਸਪਰੇਅਰ ਦੀਆਂ ਸੂਚੀਆਂ ਪਾਰਦਰਸ਼ੀ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ।
ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਪ੍ਰਭਦੀਪ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੱਖ—ਵੱਖ ਮੱਦਾਂ ਅਧੀਨ ਮਸ਼ੀਨਾਂ ਦੀਆਂ ਪ੍ਰਾਪਤ ਅਰਜੀਆਂ ਅਨੁਸਾਰ ਲਿਸਟਾਂ ਤਿਆਰ ਕਰ ਲਈਆਂ ਗਈਆਂ ਹਨ। ਇਸ ਡਰਾਅ ਦੌਰਾਨ ਜਿਲ੍ਹਾ ਪੱਧਰੀ ਕਮੇਟੀ ਦੇ ਸਮੂਹ ਮੈਂਬਰ ਅਤੇ ਅਗਾਂਹਵਧੂ ਕਿਸਾਨ ਹਾਜਰ ਸਨ।

LEAVE A REPLY

Please enter your comment!
Please enter your name here