Monday, October 5, 2026
Home Patiala Updates ਖੇਡਾਂ ਵਤਨ ਪੰਜਾਬ ਦੀਆਂ ਸੀਜਨ -4 ‘ਚ ਜ਼ਿਲ੍ਹਾ ਪੱਧਰੀ ਸਾਫਟਬਾਲ ਦੇ ਮੁਕਾਬਲੇ...

ਖੇਡਾਂ ਵਤਨ ਪੰਜਾਬ ਦੀਆਂ ਸੀਜਨ -4 ‘ਚ ਜ਼ਿਲ੍ਹਾ ਪੱਧਰੀ ਸਾਫਟਬਾਲ ਦੇ ਮੁਕਾਬਲੇ ਕਰਵਾਏ ਗਏ

0
2
ਪਟਿਆਲਾ: ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਅਤੇ ਜ਼ਿਲ੍ਹਾ ਖੇਡ ਅਫਸਰ ਨਵਜੋਤ ਸਿੰਘ ਧਾਲੀਵਾਲ ਦੇ ਤਾਲਮੇਲ ਨਾਲ ਖੇਡਾਂ ਵਤਨ ਪੰਜਾਬ ਦੀਆਂ ਸ਼ੀਜਨ-4 ਪੋਲੋ ਗਰਾਊਂਡ, ਪਟਿਆਲਾ ਵਿਖੇ ਕਰਵਾਈਆਂ ਜਾ ਰਹੀਆਂ ਹਨ।ਸਾਫਟਬਾਲ ਟੂਰਨਾਮੈਂਟ ਕਨਵੀਨਰ ਗੋਰਵ ਵਿਰਦੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਅੰਡਰ 14/17/21 ਲੜਕੇ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ।
ਇਸ ਟੂਰਨਾਮੈਂਟ ਵਿੱਚ ਲਗਭਗ 450 ਖਿਡਾਰੀਆਂ ਨੇ ਹਿੱਸਾ ਲਿਆ। ਅੱਜ ਦੇ ਹੋਏ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਸਸਸ ਭਾਂਖਰ ਸਕੂਲ ਨੇ ਪਹਿਲਾ, ਸਸਸਸ ਸ਼ੁਤਰਾਣਾ ਸਕੂਲ ਨੇ ਦੂਜਾ, ਆਦਰਸ਼ ਪਬਲਿਕ ਸਕੂਲ ਨੇ ਤੀਜਾ, ਅੰਡਰ-17 ਲੜਕਿਆਂ ਵਿੱਚ ਸਸਸਸ ਸ਼ੁਤਰਾਣਾ ਨੇ ਪਹਿਲਾ,ਜਸਦੇਵ ਪਬਲਿਕ ਸਕੂਲ ਨੇ ਦੂਜਾ,ਸਸਸਸ ਭਾਂਖਰ ਸਕੂਲ ਨੇ ਤੀਜਾ ਸਥਾਨ,ਅੰਡਰ-21 ਦੇ ਵਿੱਚ ਸਸਸਸ ਭਾਂਖਰ ਸਕੂਲ ਨੇ ਪਹਿਲਾ,ਸਸਸਸ ਸ਼ੁਤਰਾਣਾ ਨੇ ਦੂਜਾ,ਕੋਲੀ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਹਰੀਸ਼ ਸਿੰਘ ਰਾਵਤ,ਪਵਿੱਤਰ ਸਿੰਘ,ਇੰਦਰਜੀਤ ਕੌਰ, ਜਸਪ੍ਰੀਤ ਕੌਰ,ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ ਬਾਜਵਾ,ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here