ਪਟਿਆਲਾ: ਡੇਰਾ ਬਿਆਸ ਦੇ ਮੁਖੀ, ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਪਟਿਆਲਾ ਦੇ ਹੀਰਾ ਮਹਿਲ ਵਿਖੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਦਸਤਾਰਬੰਦੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਬਾਬਾ ਨੇ ਸ਼ਾਹੀ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ।
ਸੂਤਰਾਂ ਦੇ ਅਨੁਸਾਰ, ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਭਾ ਜੇਲ੍ਹ ਵੀ ਜਾ ਸਕਦੇ ਹਨ ਅਤੇ ਬਿਕਰਮ ਮਜੀਠੀਆ ਨਾਲ ਮੁਲਾਕਾਤ ਕਰ ਸਕਦੇ ਹਨ। ਇਹ ਮੁਲਾਕਾਤ ਪਰਿਵਾਰਕ ਸਬੰਧਾਂ ਨਾਲ ਸਬੰਧਿਤ ਦੱਸੀ ਜਾ ਰਹੀ ਹੈ। ਅਗਲੀ ਮੁਲਾਕਾਤ ਦੁਪਹਿਰ 12:30 ਤੋਂ 1:00 ਵਜੇ ਦਰਮਿਆਨ ਨਿਧਾਰਤ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਐਡਵੋਕੇਟ ਹਰਜਿੰਦਰ ਧਾਮੀ ਵੀ ਪਹਿਲੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀਰਾ ਮਹਿਲ ਤੋਂ ਵਾਪਸ ਪਰਤ ਗਏ।
ਧਾਰਮਿਕ ਸਮਾਗਮ ਦੇ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਅਨੁਮਾਨ ਹੈ ਕਿ ਜੇ ਬਾਬਾ ਨਾਭਾ ਜੇਲ੍ਹ ਪਹੁੰਚਦੇ ਹਨ, ਤਾਂ ਸੰਭਾਵਿਤ ਮੁਲਾਕਾਤ ਦੇ ਮੱਦੇਨਜ਼ਰ ਜੇਲ੍ਹ ਦੇ ਬਾਹਰ ਵੀ ਕਾਫ਼ੀ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ।
ਪ੍ਰਸ਼ਾਸਨ ਅਤੇ ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਸਥਿਤੀ ਸੰਬੰਧੀ ਜਾਗਰੂਕ ਰਹਿਣ ਅਤੇ ਜੇਲ੍ਹ ਦੇ ਨੇੜੇ ਜਾਮ ਜਾਂ ਭੀੜ ਵਾਲੀ ਸਥਿਤੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।







