Monday, August 17, 2026
Home Punjab ਠੇਕੇਦਾਰਾਂ ਦੀ ਭੂਮਿਕਾ ਘਟੇਗੀ! ਪਾਵਰਕੌਮ ਨੇ ਥਰਮਲਾਂ ਦੇ ਆਊਟਸੋਰਸ ਕਾਮਿਆਂ ਨੂੰ ਸਿੱਧੇ...

ਠੇਕੇਦਾਰਾਂ ਦੀ ਭੂਮਿਕਾ ਘਟੇਗੀ! ਪਾਵਰਕੌਮ ਨੇ ਥਰਮਲਾਂ ਦੇ ਆਊਟਸੋਰਸ ਕਾਮਿਆਂ ਨੂੰ ਸਿੱਧੇ ਕੰਟਰੈਕਟ ‘ਤੇ ਲਿਆਉਣ ਦਾ ਕੀਤਾ ਫ਼ੈਸਲਾ

0
18

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪਾਵਰਕੌਮ) ਨੇ ਥਰਮਲ ਪਲਾਂਟਾਂ ਵਿੱਚ ਕੰਮ ਕਰ ਰਹੇ ਆਊਟਸੋਰਸ ਕਰਮਚਾਰੀਆਂ ਲਈ ਅਹਿਮ ਫ਼ੈਸਲਾ ਲੈਂਦਿਆਂ ਉਨ੍ਹਾਂ ਨੂੰ ਸਿੱਧੇ ਪਾਵਰਕੌਮ ਦੇ ਕੰਟਰੈਕਟ ‘ਤੇ ਲਿਆਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਕਦਮ ਨਾਲ ਨਿੱਜੀ ਠੇਕੇਦਾਰਾਂ ਦੀ ਭੂਮਿਕਾ ਘਟੇਗੀ ਅਤੇ ਯੋਗ ਕਰਮਚਾਰੀਆਂ ਨੂੰ ਵਧੇਰੇ ਰੁਜ਼ਗਾਰ ਸੁਰੱਖਿਆ ਮਿਲਣ ਦੀ ਉਮੀਦ ਹੈ। ਨੋਟੀਫਿਕੇਸ਼ਨ ਅਨੁਸਾਰ ਨਿਰਧਾਰਤ ਤਜਰਬੇ ਅਤੇ ਯੋਗਤਾ ਵਾਲੇ ਕਰਮਚਾਰੀਆਂ ਨੂੰ ਨਿਯਮਾਂ ਤਹਿਤ ਸਿੱਧੇ ਕੰਟਰੈਕਟ ‘ਤੇ ਲਿਆ ਜਾਵੇਗਾ। ਹਾਲ ਹੀ ਵਿੱਚ ਪਾਵਰਕੌਮ ਨੇ ਆਊਟਸੋਰਸ ਕਰਮਚਾਰੀਆਂ ਦੀ ਸਰਵਿਸ ਰਿਕਾਰਡ ਤਸਦੀਕ, ਸਿੱਧੀ ਕੰਟਰੈਕਟ ਪ੍ਰਣਾਲੀ ਅਤੇ 15 ਫ਼ੀਸਦੀ ਤਨਖ਼ਾਹ ਵਾਧੇ ਨਾਲ ਜੁੜੇ ਹੁਕਮ ਵੀ ਜਾਰੀ ਕੀਤੇ ਸਨ, ਜਿਸ ਨਾਲ ਇਹ ਫ਼ੈਸਲਾ ਕਰਮਚਾਰੀਆਂ ਲਈ ਇੱਕ ਵੱਡੇ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here