Home National ਬਕਰੀਦ ਦੌਰਾਨ ਗਾਂ ਅਤੇ ਵੱਛਿਆਂ ਦੀ ਬਲੀ ’ਤੇ ਪੂਰੀ ਪਾਬੰਦੀ, ਮਦਰਾਸ ਹਾਈ...

ਬਕਰੀਦ ਦੌਰਾਨ ਗਾਂ ਅਤੇ ਵੱਛਿਆਂ ਦੀ ਬਲੀ ’ਤੇ ਪੂਰੀ ਪਾਬੰਦੀ, ਮਦਰਾਸ ਹਾਈ ਕੋਰਟ ਦੇ ਸਖ਼ਤ ਹੁਕਮ 

0
1

ਤਾਮਿਲਨਾਡੂ: ਵਿੱਚ ਬਕਰੀਦ ਦੇ ਮੌਕੇ ’ਤੇ ਮਦਰਾਸ ਹਾਈਕੋਰਟ ਨੇ ਗਾਂ ਅਤੇ ਵੱਛਿਆਂ ਦੀ ਬਲੀ ਨੂੰ ਲੈ ਕੇ ਸਖ਼ਤ ਰੁਖ ਅਪਣਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਬਕਰੀਦ ਹੋਵੇ ਜਾਂ ਕੋਈ ਹੋਰ ਦਿਨ, ਤਾਮਿਲਨਾਡੂ ਵਿੱਚ ਕਿਸੇ ਵੀ ਥਾਂ ਗਾਂ ਜਾਂ ਵੱਛੇ ਦਾ ਕਤਲ ਨਹੀਂ ਕੀਤਾ ਜਾਣਾ ਚਾਹੀਦਾ।

ਇਹ ਮਹੱਤਵਪੂਰਨ ਫੈਸਲਾ ਜਸਟਿਸ ਜੀਆਰ ਸਵਾਮੀਨਾਥਨ ਅਤੇ ਜਸਟਿਸ ਵੀ ਲਕਸ਼ਮੀਨਾਰਾਇਨ ਦੀ ਡਿਵੀਜ਼ਨ ਬੈਂਚ ਵੱਲੋਂ ਕੋਇੰਬਟੂਰ ਦੇ ਰਹਿਣ ਵਾਲੇ ਕੇ. ਸੂਰਿਆ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤਾ ਗਿਆ।

ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਕਰੀਦ ਦੌਰਾਨ ਕੁਝ ਥਾਵਾਂ ’ਤੇ ਗੁਪਤ ਤਰੀਕੇ ਨਾਲ ਗਊਆਂ ਦੀ ਬਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਅਦਾਲਤ ਨੇ ਤੁਰੰਤ ਦਖ਼ਲ ਦਿੱਤਾ ਅਤੇ ਰਾਜ ਸਰਕਾਰ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ।

ਹਾਈ ਕੋਰਟ ਨੇ ਤਾਮਿਲਨਾਡੂ ਦੇ ਮੁੱਖ ਸਕੱਤਰ ਅਤੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਕਾਨੂੰਨ ਅਤੇ ਵਿਵਸਥਾ) ਨੂੰ ਹੁਕਮ ਦਿੱਤਾ ਕਿ ਉਹ ਇਸ ਆਦੇਸ਼ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਅਦਾਲਤ ਨੇ ਕਿਹਾ ਕਿ ਸਾਰੇ ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਥਾਣਿਆਂ ਨੂੰ ਤੁਰੰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਜੋ ਕਾਨੂੰਨ ਦੀ ਉਲੰਘਣਾ ਨਾ ਹੋਵੇ।

ਅਦਾਲਤ ਨੇ ਆਪਣੇ ਫੈਸਲੇ ਵਿੱਚ ਭਾਰਤੀ ਸੰਵਿਧਾਨ ਦੀ ਧਾਰਾ 48 ਦਾ ਵੀ ਹਵਾਲਾ ਦਿੱਤਾ, ਜਿਸ ਅਧੀਨ ਰਾਜ ਸਰਕਾਰਾਂ ਨੂੰ ਗਾਵਾਂ, ਵੱਛਿਆਂ ਅਤੇ ਹੋਰ ਦੁਧਾਰੂ ਜਾਂ ਭਾਰ ਢੋਣ ਵਾਲੇ ਪਸ਼ੂਆਂ ਦੇ ਕਤਲੇਆਮ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਗਿਆ ਹੈ।

ਮਦਰਾਸ ਹਾਈ ਕੋਰਟ ਦੇ ਇਸ ਫੈਸਲੇ ਨੂੰ ਬਕਰੀਦ ਤੋਂ ਪਹਿਲਾਂ ਇੱਕ ਅਹਿਮ ਕਾਨੂੰਨੀ ਅਤੇ ਪ੍ਰਸ਼ਾਸਨਿਕ ਹਦਾਇਤ ਵਜੋਂ ਦੇਖਿਆ ਜਾ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here