Sunday, July 19, 2026
Home Punjab ਚੰਡੀਗੜ੍ਹ: ਨਗਰ ਨਿਗਮ ਮੇਅਰ ਚੋਣ ਅੱਜ, ਤਿੰਨ ਪਾਰਟੀਆਂ ਵਿਚਕਾਰ ਤਿੱਖਾ ਮੁਕਾਬਲਾ

ਚੰਡੀਗੜ੍ਹ: ਨਗਰ ਨਿਗਮ ਮੇਅਰ ਚੋਣ ਅੱਜ, ਤਿੰਨ ਪਾਰਟੀਆਂ ਵਿਚਕਾਰ ਤਿੱਖਾ ਮੁਕਾਬਲਾ

0
66

ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੋਣਾਂ ਅੱਜ, 29 ਜਨਵਰੀ 2026 ਨੂੰ ਹੋਣ ਜਾ ਰਹੀਆਂ ਹਨ। ਮੇਅਰ ਦੇ ਅਹੁਦੇ ਲਈ ਭਾਜਪਾ ਵੱਲੋਂ ਸੌਰਭ ਜੋਸ਼ੀ, ਕਾਂਗਰਸ ਵੱਲੋਂ ਗੁਰਪ੍ਰੀਤ ਸਿੰਘ ਗਾਬੀ ਅਤੇ ਆਮ ਆਦਮੀ ਪਾਰਟੀ ਵੱਲੋਂ ਯੋਗੇਸ਼ ਢੀਂਗਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਵੱਲੋਂ ਜਸਮਨਪ੍ਰੀਤ ਸਿੰਘ, ਕਾਂਗਰਸ ਵੱਲੋਂ ਸਚਿਨ ਗਾਲਾ ਅਤੇ ‘ਆਪ’ ਵੱਲੋਂ ਮਨੁਆਰ ਖਾਨ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਦੀ ਉਮੀਦਵਾਰ ਸੁਮਨ ਸ਼ਰਮਾ, ਕਾਂਗਰਸ ਦੀ ਨਿਰਮਲਾ ਦੇਵੀ, ‘ਆਪ’ ਦੀ ਜਸਵਿੰਦਰ ਕੌਰ ਹਨ, ਜਦਕਿ ਰਾਮਚੰਦਰ ਯਾਦਵ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

ਮੇਅਰ ਦਾ ਅਹੁਦਾ ਜਿੱਤਣ ਲਈ ਕਿਸੇ ਵੀ ਉਮੀਦਵਾਰ ਨੂੰ 19 ਵੋਟਾਂ ਦੀ ਲੋੜ ਹੈ। ਨਗਰ ਨਿਗਮ ਵਿੱਚ ਭਾਜਪਾ ਦੇ 18 ਕੌਂਸਲਰ ਹਨ, ਕਾਂਗਰਸ ਦੇ 6 ਅਤੇ ‘ਆਪ’ ਦੇ 11 ਕੌਂਸਲਰ ਹਨ। ਸੰਸਦ ਮੈਂਬਰ ਦੀ ਇੱਕ ਵੋਟ ਨੂੰ ਜੋੜ ਕੇ ਭਾਜਪਾ ਅਤੇ ਕਾਂਗਰਸ-ਆਪ ਗਠਜੋੜ ਦੋਵਾਂ ਕੋਲ 18-18 ਵੋਟਾਂ ਬਣਦੀਆਂ ਹਨ।

ਜੇਕਰ ਕਾਂਗਰਸ ਅਤੇ ‘ਆਪ’ ਵੱਖ-ਵੱਖ ਚੋਣ ਲੜਦੇ, ਤਾਂ ਭਾਜਪਾ ਦੀ ਜਿੱਤ ਆਸਾਨ ਮੰਨੀ ਜਾ ਰਹੀ ਸੀ, ਪਰ ਦੋਵਾਂ ਦੇ ਇਕੱਠੇ ਲੜਨ ਨਾਲ ਚੋਣ ਕਾਫੀ ਦਿਲਚਸਪ ਹੋ ਗਈ ਹੈ। ਨਗਰ ਨਿਗਮ ਐਕਟ ਅਨੁਸਾਰ ਜੇ ਵੋਟਾਂ ਬਰਾਬਰ ਰਹਿੰਦੀਆਂ ਹਨ ਤਾਂ ਟਾਸ-ਅੱਪ ਰਾਹੀਂ ਫੈਸਲਾ ਕੀਤਾ ਜਾ ਸਕਦਾ ਹੈ। ਇਸ ਵਾਰ ਚੋਣ ਹੱਥ ਖੜ੍ਹੇ ਕਰਕੇ ਕਰਵਾਈ ਜਾਵੇਗੀ।

 

 

LEAVE A REPLY

Please enter your comment!
Please enter your name here