HomeNationalਬ੍ਰਿਕਸ ਸੰਮੇਲਨ ’ਚ ਮੋਦੀ ਦੀ ਸਰਗਰਮੀ, ਸ਼ੀ ਜਿਨਪਿੰਗ ਨਾਲ ਹੋਵੇਗੀ ਮੁਲਾਕਾਤ

ਬ੍ਰਿਕਸ ਸੰਮੇਲਨ ’ਚ ਮੋਦੀ ਦੀ ਸਰਗਰਮੀ, ਸ਼ੀ ਜਿਨਪਿੰਗ ਨਾਲ ਹੋਵੇਗੀ ਮੁਲਾਕਾਤ

ਬ੍ਰਿਕਸ ਸੰਮੇਲਨ ਦੌਰਾਨ ਮੋਦੀ ਦੀ ਇਥੋਪੀਆ ਅਤੇ ਮਲੇਸ਼ੀਆ ਦੇ ਆਗੂਆਂ ਨਾਲ ਮੁਲਾਕਾਤ, ਸ਼ੀ ਜਿਨਪਿੰਗ ਵੀ ਦਿੱਲੀ ਪਹੁੰਚੇ।

ਨਵੀਂ ਦਿੱਲੀ, 12 ਸਤੰਬਰ 2026: 18ਵੇਂ ਬ੍ਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ।

ਇਥੋਪੀਆ ਦੇ ਆਗੂ ਨਾਲ ਰੱਖਿਆ ਸਹਿਯੋਗ, ਸਿਖਲਾਈ, ਰੱਖਿਆ ਉਦਯੋਗ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਬਾਰੇ ਚਰਚਾ ਹੋਈ। ਉੱਥੇ ਹੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ਵਪਾਰ, ਨਿਵੇਸ਼, ਆਰਥਿਕ ਸਹਿਯੋਗ, ਡਿਜੀਟਲ ਤਬਦੀਲੀ ਅਤੇ ਗਲੋਬਲ ਮੁੱਦਿਆਂ ’ਤੇ ਵਿਚਾਰ ਹੋਇਆ।

ਇਸੇ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਪਹੁੰਚ ਗਏ ਹਨ। ਉਹ ਸੰਮੇਲਨ ਦੇ ਹਾਸ਼ੀਏ ’ਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ। ਲਗਭਗ ਸੱਤ ਸਾਲਾਂ ਬਾਅਦ ਸ਼ੀ ਜਿਨਪਿੰਗ ਦਾ ਇਹ ਭਾਰਤ ਦੌਰਾ ਹੈ। ਦੋਵਾਂ ਆਗੂਆਂ ਦੀ ਮੁਲਾਕਾਤ ’ਤੇ ਭਾਰਤ-ਚੀਨ ਸਬੰਧਾਂ ਦੇ ਸੰਦਰਭ ਵਿੱਚ ਖਾਸ ਨਜ਼ਰ ਰਹੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments