Tuesday, July 14, 2026
Home National ਦਿੱਲੀ ਦੇ 9 ਸਕੂਲਾਂ ਨੂੰ ਬੰਬ ਦੀ ਧਮਕੀ, ਪੁਲਿਸ ਤੇ ਸੁਰੱਖਿਆ ਏਜੰਸੀਆਂ...

ਦਿੱਲੀ ਦੇ 9 ਸਕੂਲਾਂ ਨੂੰ ਬੰਬ ਦੀ ਧਮਕੀ, ਪੁਲਿਸ ਤੇ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ

0
54

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਸੋਮਵਾਰ ਸਵੇਰੇ ਉਸ ਸਮੇਂ ਅਫੜਾ-ਤਫੜੀ ਮੱਚ ਗਈ, ਜਦੋਂ ਸਵੇਰੇ ਕਰੀਬ 8:30 ਤੋਂ 9 ਵਜੇ ਦੇ ਵਿਚਕਾਰ ਸ਼ਹਿਰ ਦੇ 9 ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਮਿਲੀ। ਧਮਕੀ ਭਰੀ ਕਾਲ ਮਿਲਦੇ ਹੀ ਸਕੂਲ ਪ੍ਰਬੰਧਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਸੂਚਨਾ ਮਿਲਣ ਦੇ ਨਾਲ ਹੀ ਦਿੱਲੀ ਪੁਲਿਸ, ਫਾਇਰ ਬ੍ਰਿਗੇਡ ਅਤੇ ਬੰਬ ਸਕੁਐਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਸਕੂਲਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਬੱਚਿਆਂ ਤੇ ਸਟਾਫ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ। ਇਸ ਤੋਂ ਬਾਅਦ ਸਕੂਲ ਪਰਿਸਰ ਦੀ ਪੂਰੀ ਤਰ੍ਹਾਂ ਤਲਾਸ਼ੀ ਮੁਹਿੰਮ ਚਲਾਈ ਗਈ।

ਜਾਣਕਾਰੀ ਮੁਤਾਬਕ, ਇਹ ਸਾਰੀਆਂ ਧਮਕੀ ਵਾਲੀਆਂ ਕਾਲਾਂ ਲਗਭਗ ਇੱਕੋ ਸਮੇਂ ‘ਤੇ ਆਈਆਂ, ਜਿਸ ਕਾਰਨ ਸੁਰੱਖਿਆ ਏਜੰਸੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਾਈ ਅਲਰਟ ਜਾਰੀ ਕੀਤਾ ਹੈ। ਫਿਲਹਾਲ ਪੁਲਿਸ ਕਾਲ ਕਰਨ ਵਾਲੇ ਦੀ ਪਹਿਚਾਣ ਅਤੇ ਧਮਕੀ ਦੇ ਸਰੋਤ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

ਜਿਨ੍ਹਾਂ 9 ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਮਿਲੀ ਹੈ, ਉਨ੍ਹਾਂ ਵਿੱਚ ਦਿੱਲੀ ਕੈਂਟ ਦਾ ਲੋਰੇਟੋ ਕਾਨਵੈਂਟ ਸਕੂਲ, ਸ਼੍ਰੀਨਿਵਾਸਪੁਰੀ ਅਤੇ ਨਿਊ ਫ੍ਰੈਂਡਜ਼ ਕਲੋਨੀ ਦੇ ਕੈਂਬਰਿਜ ਸਕੂਲ, ਸਾਦਿਕ ਨਗਰ ਦਾ ਇੰਡੀਅਨ ਸਕੂਲ, ਰੋਹਿਣੀ ਦਾ ਸੀ.ਐਮ. ਸ਼੍ਰੀ ਸਕੂਲ ਅਤੇ ਬਾਲ ਭਾਰਤੀ ਸਕੂਲ, ਆਈ.ਐਨ.ਏ. ਦਾ ਡੀ.ਟੀ.ਏ. ਸਕੂਲ ਅਤੇ ਨਿਊ ਰਾਜੇਂਦਰ ਨਗਰ ਦਾ ਵਨਸਥਲੀ ਸਕੂਲ ਸ਼ਾਮਲ ਹਨ।

ਈਮੇਲ ਵਿੱਚ ਕੀ ਹੈ?
ਪੁਲਿਸ ਮੁਤਾਬਕ ਧਮਕੀ ਭਰੇ ਈਮੇਲ ਵਿੱਚ ਉਕਸਾਵੇ ਅਤੇ ਭੜਕਾਊ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਮੇਲ ਵਿੱਚ “ਦਿੱਲੀ ਬਣੇਗਾ ਖਾਲਿਸਤਾਨ” ਅਤੇ “ਅਫਜ਼ਲ ਗੁਰੂ ਦੀ ਯਾਦ ਵਿੱਚ” ਵਰਗੇ ਸ਼ਬਦ ਲਿਖੇ ਹੋਏ ਹਨ। ਇਸਦੇ ਨਾਲ ਹੀ 13 ਫਰਵਰੀ ਨੂੰ ਦੁਪਹਿਰ 1:11 ਵਜੇ ਧਮਾਕੇ ਦਾ ਦਾਅਵਾ ਕੀਤਾ ਗਿਆ ਹੈ ਅਤੇ ਅੰਤ ਵਿੱਚ ਆਪਣੇ ਆਪ ਨੂੰ “ਖਾਲਿਸਤਾਨ ਨੈਸ਼ਨਲ ਆਰਮੀ” ਨਾਲ ਜੋੜਿਆ ਗਿਆ ਹੈ।

ਹਾਲਾਂਕਿ ਸੁਰੱਖਿਆ ਏਜੰਸੀਆਂ ਅਜਿਹੇ ਸੰਦੇਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀਆਂ ਹਨ ਅਤੇ ਪੂਰੀ ਜਾਂਚ ਕੀਤੀ ਜਾਂਦੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਬਰਾਉਣ ਦੀ ਬਜਾਏ ਅਧਿਕਾਰਤ ਜਾਣਕਾਰੀ ‘ਤੇ ਹੀ ਭਰੋਸਾ ਕੀਤਾ ਜਾਵੇ।

LEAVE A REPLY

Please enter your comment!
Please enter your name here