Friday, September 4, 2026
Home Punjab ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖੁਸ਼ਖਬਰੀ, 178 ਅਧਿਆਪਕਾਂ ਤੇ ਅਧਿਕਾਰੀਆਂ ਨੂੰ ਮਿਲੀ...

ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖੁਸ਼ਖਬਰੀ, 178 ਅਧਿਆਪਕਾਂ ਤੇ ਅਧਿਕਾਰੀਆਂ ਨੂੰ ਮਿਲੀ ਤਰੱਕੀ

0
3

ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਵੱਲੋਂ ਰਾਜ ਦੇ ਅਧਿਆਪਕਾਂ ਲਈ ਵੱਡਾ ਫੈਸਲਾ ਲਿਆ ਗਿਆ ਹੈ। ਵਿਭਾਗ ਨੇ ਮਾਸਟਰ/ਮਿਸਟ੍ਰੈਸ ਅਤੇ ਬੀ.ਪੀ.ਈ.ਓ. (BPEO) ਕਾਡਰ ਦੇ ਅਧਿਕਾਰੀਆਂ ਨੂੰ ਮੁੱਖ ਅਧਿਆਪਕ ਅਤੇ ਮੁੱਖ ਅਧਿਆਪਿਕਾ (Headmaster/Headmistress) ਦੇ ਅਹੁਦੇ ’ਤੇ ਪਦਉਨਤੀ ਦੇ ਕੇ ਨਵੀਂ ਤੈਨਾਤੀ ਦੇ ਹੁਕਮ ਜਾਰੀ ਕੀਤੇ ਹਨ।

ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਵੱਲੋਂ ਜਾਰੀ ਹੁਕਮ ਨੰਬਰ 965425/ਪੀ-2/2026 ਅਨੁਸਾਰ ਕੁੱਲ 178 ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ।

ਕਿਹੜੀ ਕੈਟਾਗਰੀ ਦੇ ਕਿੰਨੇ ਅਧਿਆਪਕਾਂ ਨੂੰ ਤਰੱਕੀ?

ਤਰੱਕੀ ਪ੍ਰਾਪਤ ਕਰਨ ਵਾਲਿਆਂ ਵਿੱਚ:

  • 140 ਮਾਸਟਰ/ਮਿਸਟ੍ਰੈਸ ਕਾਡਰ — ਓਪਨ ਕੈਟਾਗਰੀ
  • 23 ਅਧਿਆਪਕ — ਅਨੁਸੂਚਿਤ ਜਾਤੀ (SC) ਕੈਟਾਗਰੀ
  • 11 ਅਧਿਆਪਕ — ਦਿਵਿਆਂਗ (PH) ਕੈਟਾਗਰੀ
  • 4 ਅਧਿਕਾਰੀ — ਬੀ.ਪੀ.ਈ.ਓ. ਕਾਡਰ

ਸ਼ਾਮਲ ਹਨ।

ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਹੁਕਮ

ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਪਦਉਨਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। ਪਦਉਨਤ ਕੀਤੇ ਗਏ ਸਮੂਹ ਅਧਿਕਾਰੀਆਂ ਦਾ ਪਰਖ ਸਮਾਂ (Probation Period) ਇੱਕ ਸਾਲ ਹੋਵੇਗਾ।

ਇਨ੍ਹਾਂ ਦੀ ਤਨਖਾਹ ਪੰਜਾਬ ਸਰਕਾਰ ਦੇ ਪੇਅ ਮੈਟ੍ਰਿਕਸ ਲੈਵਲ-13 ਅਨੁਸਾਰ ਤੈਅ ਕੀਤੀ ਜਾਵੇਗੀ।

ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਨਵੀਂ ਜ਼ਿੰਮੇਵਾਰੀ ਸੰਭਾਲਣ ਵਾਲੇ ਸਮੂਹ ਮੁੱਖ ਅਧਿਆਪਕਾਂ ਅਤੇ ਮੁੱਖ ਅਧਿਆਪਿਕਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ।

LEAVE A REPLY

Please enter your comment!
Please enter your name here