Tuesday, July 14, 2026
Home National ਅੱਜ ਵਿਜੇ ਚੌਕ ‘ਤੇ ਬੀਟਿੰਗ ਰਿਟਰੀਟ ਸਮਾਰੋਹ, ਕਈ ਰਸਤੇ ਬੰਦ, ਟ੍ਰੈਫਿਕ ਐਡਵਾਈਜ਼ਰੀ...

ਅੱਜ ਵਿਜੇ ਚੌਕ ‘ਤੇ ਬੀਟਿੰਗ ਰਿਟਰੀਟ ਸਮਾਰੋਹ, ਕਈ ਰਸਤੇ ਬੰਦ, ਟ੍ਰੈਫਿਕ ਐਡਵਾਈਜ਼ਰੀ ਜਾਰੀ

0
55

ਨਵੀਂ ਦਿੱਲੀ: ਗਣਤੰਤਰ ਦਿਵਸ ਸਮਾਰੋਹ 2026 ਦੀ ਸਮਾਪਤੀ ਮੌਕੇ ਅੱਜ ਨਵੀਂ ਦਿੱਲੀ ਦੇ ਵਿਜੇ ਚੌਕ ਵਿਖੇ ‘ਬੀਟਿੰਗ ਰਿਟਰੀਟ’ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਰਾਸ਼ਟਰਪਤੀ ਭਵਨ ਅਤੇ ਸੰਸਦ ਭਵਨ ਦੀ ਸ਼ਾਨਦਾਰ ਰੌਸ਼ਨੀ ਦੇ ਦਰਸ਼ਨ ਕਰਨ ਆਉਣ ਵਾਲੇ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ।

ਇਨ੍ਹਾਂ ਮੁੱਖ ਰਸਤਿਆਂ ‘ਤੇ ਰਹੇਗੀ ਆਵਾਜਾਈ ਪਾਬੰਦੀ:

ਵਿਜੇ ਚੌਕ ਆਮ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗਾ।

ਰਫੀ ਮਾਰਗ ‘ਤੇ ਸੁਨਹਿਰੀ ਮਸਜਿਦ ਅਤੇ ਕ੍ਰਿਸ਼ੀ ਭਵਨ ਚੌਕ ਦਰਮਿਆਨ ਵਾਹਨਾਂ ਦੀ ਆਵਾਜਾਈ ਸੀਮਤ ਰਹੇਗੀ।

ਰਾਏਸੀਨਾ ਰੋਡ ਕ੍ਰਿਸ਼ੀ ਭਵਨ ਚੌਕ ਤੋਂ ਵਿਜੇ ਚੌਕ ਤੱਕ ਬੰਦ ਰਹੇਗੀ।

ਕਰਵਤੀ ਮਾਰਗ ‘ਤੇ ਵਿਜੇ ਚੌਕ ਤੋਂ ਸੀ-ਹੈਕਸਾਗਨ ਤੱਕ ਆਵਾਜਾਈ ਮਨ੍ਹਾਂ ਰਹੇਗੀ।

ਦਾਰਾ ਸ਼ਿਕੋਹ ਰੋਡ, ਕ੍ਰਿਸ਼ਨਾ ਮੈਨਨ ਮਾਰਗ ਅਤੇ ਸੁਨਹੇਰੀ ਮਸਜਿਦ ਚੌਕ ਤੋਂ ਵਿਜੇ ਚੌਕ ਤੱਕ ਸਾਰੇ ਰਸਤੇ ਬੰਦ ਰਹਿਣਗੇ।

ਬੱਸਾਂ ਦੇ ਡਾਇਵਰਸ਼ਨ (ਦੁਪਹਿਰ 2:00 ਵਜੇ ਤੋਂ ਰਾਤ 9:30 ਵਜੇ ਤੱਕ):

ਬੀਟਿੰਗ ਰਿਟਰੀਟ ਸਮਾਰੋਹ ਦੇ ਮੱਦੇਨਜ਼ਰ, ਦੁਪਹਿਰ 2 ਵਜੇ ਤੋਂ ਰਾਤ 9:30 ਵਜੇ ਤੱਕ ਡੀ.ਟੀ.ਸੀ. ਅਤੇ ਹੋਰ ਸ਼ਹਿਰੀ ਬੱਸਾਂ ਦੇ ਰੂਟ ਬਦਲੇ ਗਏ ਹਨ।
ਸ਼ਾਂਤੀ ਮਾਰਗ, ਵਿਨੈ ਮਾਰਗ ਅਤੇ ਦੱਖਣੀ ਦਿੱਲੀ ਤੋਂ ਕਨਾਟ ਪਲੇਸ ਵੱਲ ਜਾਣ ਵਾਲੀਆਂ ਬੱਸਾਂ ਹੁਣ ਪੰਚਸ਼ੀਲ ਮਾਰਗ, ਵੰਦੇ ਮਾਤਰਮ ਮਾਰਗ ਅਤੇ ਸ਼ੰਕਰ ਰੋਡ ਰਾਹੀਂ ਚਲਣਗੀਆਂ।
ਵਿਕਾਸ ਮਾਰਗ ਅਤੇ ਆਸ਼ਰਮ ਵੱਲੋਂ ਆਉਣ ਵਾਲੀਆਂ ਬੱਸਾਂ ਨੂੰ ਰਿੰਗ ਰੋਡ ਅਤੇ ਸਰਾਏ ਕਾਲੇ ਖਾਨ ਵੱਲ ਮੋੜਿਆ ਗਿਆ ਹੈ।

ਟ੍ਰੈਫਿਕ ਜਾਮ ਅਤੇ ਅਸੁਵਿਧਾ ਤੋਂ ਬਚਣ ਲਈ ਰਿੰਗ ਰੋਡ, ਰਿਜ ਰੋਡ, ਰਾਣੀ ਝਾਂਸੀ ਰੋਡ ਅਤੇ ਮਿੰਟੋ ਰੋਡ ਵਰਗੇ ਵਿਕਲਪਿਕ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਦੀ ਤੁਰੰਤ ਪੁਲਿਸ ਨੂੰ ਸੂਚਨਾ ਦਿਓ ਅਤੇ ਸਹਿਯੋਗ ਬਣਾਈ ਰੱਖੋ।

 

 

LEAVE A REPLY

Please enter your comment!
Please enter your name here