Tuesday, September 15, 2026
Home Technology AI ਨੂੰ ਲੈ ਕੇ ਵੱਡੀ ਚਿਤਾਵਨੀ, ਤਕਨੀਕੀ ਦਿੱਗਜਾਂ ਦੇ ਬਿਆਨਾਂ ਮਗਰੋਂ AI...

AI ਨੂੰ ਲੈ ਕੇ ਵੱਡੀ ਚਿਤਾਵਨੀ, ਤਕਨੀਕੀ ਦਿੱਗਜਾਂ ਦੇ ਬਿਆਨਾਂ ਮਗਰੋਂ AI ਸਟਾਕਾਂ ’ਚ ਗਿਰਾਵਟ

AI ਦੇ ਵਧਦੇ ਖ਼ਤਰਿਆਂ ਬਾਰੇ ਚਿਤਾਵਨੀਆਂ ਮਗਰੋਂ ਦੁਨੀਆ ਭਰ ਦੇ AI ਸਟਾਕਾਂ ’ਚ ਗਿਰਾਵਟ।

0
6

Artificial Intelligence Warning: ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤੇਜ਼ ਤਰੱਕੀ ਨਾਲ ਜੁੜੇ ਖ਼ਤਰਿਆਂ ਬਾਰੇ ਪ੍ਰਮੁੱਖ AI ਕੰਪਨੀਆਂ ਦੇ ਮੁਖੀਆਂ ਵੱਲੋਂ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਦੁਨੀਆ ਭਰ ਵਿੱਚ AI ਨਾਲ ਜੁੜੇ ਸਟਾਕਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ।

ਇਸ ਗਿਰਾਵਟ ਨੂੰ AI ਇੰਡਸਟਰੀ ਵਿੱਚ ਹੋ ਰਹੇ ਅਰਬਾਂ ਡਾਲਰ ਦੇ ਨਿਵੇਸ਼ ਲਈ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ। ਕਈ ਕੰਪਨੀਆਂ ਆਪਣੀਆਂ ਵੱਡੀਆਂ AI ਯੋਜਨਾਵਾਂ ਲਈ ਕਰਜ਼ੇ ਅਤੇ ਹੋਰ ਵਿੱਤੀ ਸਰੋਤਾਂ ’ਤੇ ਨਿਰਭਰ ਹਨ, ਜਦਕਿ ਵਿਸ਼ਵ ਪੱਧਰ ’ਤੇ ਉਧਾਰ ਲੈਣ ਦੀ ਲਾਗਤ ਵੀ ਵਧ ਰਹੀ ਹੈ।

AI ਖੇਤਰ ਵਿੱਚ ਤੇਜ਼ੀ ਨਾਲ ਵਧ ਰਹੇ ਖਰਚਿਆਂ ਅਤੇ ਨਿਵੇਸ਼ਾਂ ਦੇ ਵਿਚਕਾਰ ਹੁਣ ਇਸ ਦੀ ਸੁਰੱਖਿਆ, ਆਰਥਿਕ ਸਥਿਰਤਾ ਅਤੇ ਭਵਿੱਖ ਦੇ ਪ੍ਰਭਾਵਾਂ ਨੂੰ ਲੈ ਕੇ ਚਿੰਤਾਵਾਂ ਵੀ ਵਧਦੀਆਂ ਦਿਖਾਈ ਦੇ ਰਹੀਆਂ ਹਨ।

LEAVE A REPLY

Please enter your comment!
Please enter your name here