HomeNationalਏਅਰ ਇੰਡੀਆ ਨੇ ਜੂਨ ਤੋਂ ਅਗਸਤ ਤੱਕ ਕੁਝ ਅੰਤਰਰਾਸ਼ਟਰੀ ਉਡਾਣਾਂ ਕੀਤੀਆਂ ਮੁਅੱਤਲ

ਏਅਰ ਇੰਡੀਆ ਨੇ ਜੂਨ ਤੋਂ ਅਗਸਤ ਤੱਕ ਕੁਝ ਅੰਤਰਰਾਸ਼ਟਰੀ ਉਡਾਣਾਂ ਕੀਤੀਆਂ ਮੁਅੱਤਲ

ਦਿੱਲੀ: ਏਅਰ ਇੰਡ਼ੀਆ ਨੇ ਵਧ ਰਹੀਆਂ ਜੈੱਟ ਫਿਊਲ ਕੀਮਤਾਂ, ਮੱਧ-ਪੂਰਬ ਵਿੱਚ ਜਾਰੀ ਭੂ-ਰਾਜਨੀਤਿਕ ਤਣਾਅ ਅਤੇ ਹਵਾਈ ਖੇਤਰਾਂ ‘ਤੇ ਪਾਬੰਦੀਆਂ ਦੇ ਮੱਦੇਨਜ਼ਰ ਜੂਨ ਤੋਂ ਅਗਸਤ 2026 ਤੱਕ ਆਪਣੀਆਂ ਕੁਝ ਅੰਤਰਰਾਸ਼ਟਰੀ ਉਡਾਣਾਂ ਵਿੱਚ ਕਟੌਤੀ ਅਤੇ ਕੁਝ ਰੂਟਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।

ਕੰਪਨੀ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਸ਼ਿਕਾਗੋ, ਸ਼ੰਘਾਈ, ਸਿੰਗਾਪੁਰ ਅਤੇ ਕੁਝ ਹੋਰ ਅੰਤਰਰਾਸ਼ਟਰੀ ਰੂਟ ਪ੍ਰਭਾਵਿਤ ਹੋਣਗੇ। ਕੁਝ ਉਡਾਣਾਂ ਨੂੰ ਪੂਰੀ ਤਰ੍ਹਾਂ ਰੋਕਿਆ ਗਿਆ ਹੈ, ਜਦਕਿ ਕਈ ਰੂਟਾਂ ‘ਤੇ ਫ੍ਰੀਕਵੈਂਸੀ ਘਟਾਈ ਗਈ ਹੈ।

ਏਅਰ ਇੰਡੀਆ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਲੰਬੇ ਰੂਟਾਂ ‘ਤੇ ਸੰਚਾਲਨ ਲਾਗਤ ਕਾਫੀ ਵਧ ਗਈ ਹੈ, ਜਿਸ ਕਾਰਨ ਕੁਝ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਤਰਕਸੰਗਤ ਬਣਾਉਣਾ ਲਾਜ਼ਮੀ ਹੋ ਗਿਆ। ਕੰਪਨੀ ਇਸ ਦੌਰਾਨ ਹਰ ਮਹੀਨੇ 1200 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਜਾਰੀ ਰੱਖੇਗੀ।

ਪ੍ਰਭਾਵਿਤ ਯਾਤਰੀਆਂ ਲਈ ਕੰਪਨੀ ਨੇ ਦੁਬਾਰਾ ਬੁਕਿੰਗ, ਤਾਰੀਖ਼ ਬਦਲਣ ਲਈ ਮੁਫ਼ਤ ਅਤੇ ਫੁੱਲ ਰਿਫੰਡ ਦੀ ਸਹੂਲਤ ਦੇਣ ਦਾ ਭਰੋਸਾ ਦਿੱਤਾ ਹੈ। ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਉਡਾਣ ਸਟੇਟਸ ਚੈਕ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments