HomeHaryana News33 ਸਾਲਾਂ ਮਗਰੋਂ ਅਜੈ ਚੌਟਾਲਾ ਪਰਿਵਾਰ ਦਾ ਪਿੰਡ ਚੌਟਾਲਾ ਵੱਲ ਮੋੜਾ

33 ਸਾਲਾਂ ਮਗਰੋਂ ਅਜੈ ਚੌਟਾਲਾ ਪਰਿਵਾਰ ਦਾ ਪਿੰਡ ਚੌਟਾਲਾ ਵੱਲ ਮੋੜਾ

ਰੱਖੜੀ ਮੌਕੇ ਪੁਸ਼ਤੈਨੀ ਪਿੰਡ ਵਿੱਚ ਨਵੇਂ ਮਕਾਨ ਦੀ ਨੀਂਹ ਰੱਖੀ

ਚੌਟਾਲਾ: ਜਜਪਾ ਸੁਪਰੀਮੋ ਡਾ. ਅਜੈ ਸਿੰਘ ਚੌਟਾਲਾ ਦੇ ਪਰਿਵਾਰ ਨੇ ਕਰੀਬ 33 ਸਾਲਾਂ ਬਾਅਦ ਆਪਣੇ ਪੁਸ਼ਤੈਨੀ ਪਿੰਡ ਚੌਟਾਲਾ ਵਿੱਚ ਨਵਾਂ ਘਰ ਬਣਾਉਣ ਦੀ ਸ਼ੁਰੂਆਤ ਕੀਤੀ ਹੈ। ਰੱਖੜੀ ਮੌਕੇ ਕਰੀਬ ਦੋ ਏਕੜ ਜ਼ਮੀਨ ’ਤੇ ਮਕਾਨ ਦੀ ਨੀਂਹ ਧਾਰਮਿਕ ਰੀਤੀ-ਰਿਵਾਜਾਂ ਅਤੇ ਹਵਨ-ਯੱਗ ਨਾਲ ਰੱਖੀ ਗਈ।

ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਦਿਗਵਿਜੈ ਚੌਟਾਲਾ ਵੀ ਮੌਜੂਦ ਰਹੇ। ਦੁਸ਼ਯੰਤ ਨੇ ਕਿਹਾ ਕਿ ਪਿੰਡ ਵਿੱਚ ਘਰ ਬਣਾਉਣਾ ਪਰਿਵਾਰ ਦੀ ਪੁਰਾਣੀ ਇੱਛਾ ਸੀ ਅਤੇ ਹੁਣ ਆਪਣੀਆਂ ਜੜ੍ਹਾਂ ਵੱਲ ਵਾਪਸੀ ਦਾ ਫ਼ੈਸਲਾ ਕੀਤਾ ਗਿਆ ਹੈ।

ਅਜੈ ਚੌਟਾਲਾ 1993-94 ਵਿੱਚ ਬੱਚਿਆਂ ਦੀ ਪੜ੍ਹਾਈ ਲਈ ਸਿਰਸਾ ਤਬਦੀਲ ਹੋ ਗਏ ਸਨ। ਚੌਟਾਲਾ ਪਿੰਡ ਦਾ ਹਰਿਆਣਾ ਦੀ ਸਿਆਸਤ ਵਿੱਚ ਖ਼ਾਸ ਸਥਾਨ ਹੈ। ਇੱਥੋਂ ਚੌਧਰੀ ਦੇਵੀ ਲਾਲ ਅਤੇ ਓਮ ਪ੍ਰਕਾਸ਼ ਚੌਟਾਲਾ ਮੁੱਖ ਮੰਤਰੀ ਰਹੇ, ਜਦਕਿ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਬਣੇ।

ਚੌਧਰੀ ਦੇਵੀ ਲਾਲ ਉਪ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਪਿੰਡ ਚੌਟਾਲਾ ਵਿੱਚ ਹੀ ਰਹਿੰਦੇ ਸਨ। ਹੁਣ ਅਜੈ ਚੌਟਾਲਾ ਪਰਿਵਾਰ ਵੱਲੋਂ ਇੱਥੇ ਘਰ ਬਣਾਉਣ ਨਾਲ ਪੁਸ਼ਤੈਨੀ ਪਿੰਡ ਨਾਲ ਮੁੜ ਜੁੜਨ ਦਾ ਫ਼ੈਸਲਾ ਚਰਚਾ ਵਿੱਚ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments