Home Punjab ਰਾਜਾ ਵੜਿੰਗ ਦੇ ਦੋਸ਼ਾਂ ‘ਤੇ ‘ਆਪ’ ਦਾ ਪਲਟਵਾਰ, ਬਲਤੇਜ ਪੰਨੂ ਬੋਲੇ- ਪਹਿਲਾਂ...

ਰਾਜਾ ਵੜਿੰਗ ਦੇ ਦੋਸ਼ਾਂ ‘ਤੇ ‘ਆਪ’ ਦਾ ਪਲਟਵਾਰ, ਬਲਤੇਜ ਪੰਨੂ ਬੋਲੇ- ਪਹਿਲਾਂ ਆਪਣਾ ਘਰ ਸੰਭਾਲੋ

ਰਾਜਾ ਵੜਿੰਗ ਦੇ ਬਿਆਨ 'ਤੇ ‘ਆਪ’ ਦਾ ਤਿੱਖਾ ਪਲਟਵਾਰ, ਅੰਦਰੂਨੀ ਫੁੱਟ ਦਾ ਕੀਤਾ ਜ਼ਿਕਰ

0
55

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸੰਗਰੂਰ ਦੀ ਘਟਨਾ ਨੂੰ ਲੈ ਕੇ ਲਗਾਏ ਦੋਸ਼ਾਂ ਦਾ ਤਿੱਖਾ ਜਵਾਬ ਦਿੱਤਾ ਹੈ। ‘ਆਪ’ ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਪਹਿਲਾਂ ਆਪਣੀ ਪਾਰਟੀ ਦੇ ਅੰਦਰੂਨੀ ਮਸਲੇ ਸੁਲਝਾਉਣੇ ਚਾਹੀਦੇ ਹਨ ਅਤੇ ਬਿਨਾਂ ਆਧਾਰ ‘ਆਪ’ ‘ਤੇ ਦੋਸ਼ ਲਗਾਉਣੇ ਬੰਦ ਕਰਨੇ ਚਾਹੀਦੇ ਹਨ।

ਬਲਤੇਜ ਪੰਨੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਕਾਸ ਅਤੇ ਲੋਕ-ਹਿਤ ਦੇ ਕੰਮਾਂ ਦੀ ਰਾਜਨੀਤੀ ਕਰਦੀ ਹੈ, ਜਦਕਿ ਕਾਂਗਰਸ ਵਿੱਚ ਅਹੁਦਿਆਂ ਨੂੰ ਲੈ ਕੇ ਅੰਦਰੂਨੀ ਖਿੱਚੋਤਾਣ ਚੱਲ ਰਹੀ ਹੈ। ਉਨ੍ਹਾਂ ਤਨਜ਼ ਕਰਦਿਆਂ ਕਿਹਾ ਕਿ ਕਾਂਗਰਸ ਦੇ ਅੰਦਰੂਨੀ ਵਿਵਾਦਾਂ ਲਈ ‘ਆਪ’ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ।

ਉੱਧਰ, ‘ਆਪ’ ਦੇ ਸੀਨੀਅਰ ਆਗੂ ਨੀਲ ਗਰਗ ਨੇ ਵੀ ਰਾਜਾ ਵੜਿੰਗ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੇ ਆਪਣੇ ਸਮਾਗਮ ਵਿੱਚ ਹੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਅਰੇ ਲੱਗਦੇ ਹਨ, ਤਾਂ ਇਹ ਪਾਰਟੀ ਦੀ ਅੰਦਰੂਨੀ ਫੁੱਟ ਨੂੰ ਦਰਸਾਉਂਦਾ ਹੈ, ਨਾ ਕਿ ਆਮ ਆਦਮੀ ਪਾਰਟੀ ਦੀ ਕਿਸੇ ਸਾਜ਼ਿਸ਼ ਨੂੰ।

ਨੀਲ ਗਰਗ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ, “ਜਿਨ੍ਹਾਂ ਤੋਂ ਆਪਣੇ ਚਾਰ ਬੰਦੇ ਨਹੀਂ ਸੰਭਾਲੇ ਜਾਂਦੇ, ਉਹ 40-45 ਵਿਧਾਇਕ ਤੋੜਨ ਦੀਆਂ ਗੱਲਾਂ ਕਰ ਰਹੇ ਹਨ। ਆਪਣੀਆਂ ਕਮਜ਼ੋਰੀਆਂ ਦਾ ਦੋਸ਼ ਦੂਜਿਆਂ ‘ਤੇ ਮੜ੍ਹਨਾ ਠੀਕ ਨਹੀਂ।”

LEAVE A REPLY

Please enter your comment!
Please enter your name here