HomeNationalਮੌਬਾਇਲ ਨੂੰ ਲੈ ਕੇ ਹੋਇਆ ਛਤਰਪਤੀ ਸੰਭਾਜੀਨਗਰ ਵਿੱਚ ਦਰਦਨਾਕ ਹਾਦਸਾ, ਪਿਤਾ-ਪੁੱਤ ਤੋਂ...

ਮੌਬਾਇਲ ਨੂੰ ਲੈ ਕੇ ਹੋਇਆ ਛਤਰਪਤੀ ਸੰਭਾਜੀਨਗਰ ਵਿੱਚ ਦਰਦਨਾਕ ਹਾਦਸਾ, ਪਿਤਾ-ਪੁੱਤ ਤੋਂ ਬਾਅਦ ਮਾਂ ਦੀ ਵੀ ਮੌਤ

ਮਹਾਰਾਸ਼ਟਰ: ਛਤਰਪਤੀ ਸੰਭਾਜੀਨਗਰ ਨੇੜੇ ਇੱਕ ਦਰਦਨਾਕ ਘਟਨਾ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਘਟਨਾ ਮੋਬਾਈਲ ਫੋਨ ਨੂੰ ਲੈ ਕੇ ਪਿਤਾ ਅਤੇ ਪੁੱਤ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਵਾਪਰੀ।

ਜਾਣਕਾਰੀ ਮੁਤਾਬਕ ਵਿਵਾਦ ਦੌਰਾਨ ਨੌਜਵਾਨ ਪਹਾੜੀ ਤੋਂ ਹੇਠਾਂ ਡਿੱਗ ਗਿਆ। ਉਸ ਨੂੰ ਰੋਕਣ ਅਤੇ ਬਚਾਉਣ ਦੀ ਕੋਸ਼ਿਸ਼ ਦੌਰਾਨ ਪਿਤਾ ਵੀ ਹਾਦਸੇ ਦਾ ਸ਼ਿਕਾਰ ਹੋ ਗਏ। ਦੋਵੇਂ ਪਹਾੜੀ ਤੋਂ ਹੇਠਾਂ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਪਿਤਾ ਅਤੇ ਪੁੱਤ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ। ਇਸ ਦੌਰਾਨ ਮਾਂ ਵੀ ਬੇਹੱਦ ਸਦਮੇ ਵਿੱਚ ਆ ਗਈ ਅਤੇ ਉਸ ਨੇ ਵੀ ਪਹਾੜੀ ਤੋਂ ਹੇਠਾਂ ਛਾਲ ਮਾਰ ਦਿੱਤੀ ਜਿਸ ਦੌਰਾਨ ਉਸਦੀ ਵੀ ਮੌਤ ਹੋ ਗਈ। ਇਸ ਤਰ੍ਹਾਂ ਘਟਨਾ ਵਿੱਚ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਜਾਨ ਚਲੀ ਗਈ।

ਸ਼ੁਰੂਆਤੀ ਤੌਰ ’ਤੇ ਘਟਨਾ ਦਾ ਕਾਰਨ ਮੋਬਾਈਲ ਫੋਨ ਨੂੰ ਲੈ ਕੇ ਹੋਇਆ ਘਰੇਲੂ ਵਿਵਾਦ ਦੱਸਿਆ ਜਾ ਰਿਹਾ ਹੈ। ਹਾਲਾਂਕਿ ਘਟਨਾ ਦੇ ਪੂਰੇ ਕਾਰਨਾਂ ਅਤੇ ਹਾਲਾਤਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments