Google search engine
HomePunjabਸ੍ਰੀ ਅਨੰਦਪੁਰ ਸਾਹਿਬ ‘ਚ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ...

ਸ੍ਰੀ ਅਨੰਦਪੁਰ ਸਾਹਿਬ ‘ਚ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਸੈਮੀਨਾਰ ਆਯੋਜਿਤ

ਸ੍ਰੀ ਅਨੰਦਪੁਰ ਸਾਹਿਬ: ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਵਿੱਚ ਸ੍ਰੀ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀ ਬਾਣੀ ਅਤੇ ਸਮਾਜਿਕ ਸਮਾਨਤਾ ਸੰਬੰਧੀ ਵਿਚਾਰਾਂ ‘ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।

ਪ੍ਰੋ. ਵਿਪਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਵਿਸਥਾਰ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਪਹਿਲਾ ਸਥਾਨ ਹਾਸਲ ਕਰਨ ਵਾਲੀ ਬੀ.ਏ ਭਾਗ ਤੀਜਾ ਦੀ ਰਮਨਦੀਪ ਕੌਰ ਨੇ ਦੱਸਿਆ ਕਿ ਗੁਰੂ ਰਵੀਦਾਸ ਜੀ ਦਾ ਜਨਮ ਲਗਭਗ 1450 ਈਸਵੀ ਵਿੱਚ ਵਾਰਾਣਸੀ ਨੇੜੇ ਸੀਰ ਗੋਵਰਧਨਪੁਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸੰਤੋਕ ਦਾਸ ਅਤੇ ਮਾਤਾ ਕਰਮਾ ਦੇਵੀ ਸਨ। ਉਹ ਬਚਪਨ ਤੋਂ ਹੀ ਭਗਤੀਮਈ ਸੁਭਾਅ ਵਾਲੇ ਸਨ ਅਤੇ ਹਮੇਸ਼ਾ ਰੱਬ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। Sri Guru Granth Sahib ਵਿੱਚ ਗੁਰੂ ਜੀ ਦੀਆਂ 41 ਬਾਣੀਆਂ ਦਰਜ ਹਨ, ਜੋ ਮਨੁੱਖਤਾ ਨੂੰ ਸਹੀ ਮਾਰਗ ਦਿਖਾਉਂਦੀਆਂ ਹਨ।

ਦੂਜੇ ਸਥਾਨ ‘ਤੇ ਰਹੀ ਜਗਦੀਪ ਕੌਰ ਨੇ ਗੁਰੂ ਜੀ ਦੀ ਸਿੱਖਿਆ ‘ਤੇ ਚਾਨਣ ਪਾਂਦਿਆਂ ਕਿਹਾ ਕਿ ਮਨੁੱਖ ਦੀ ਅਸਲੀ ਪਛਾਣ ਉਸਦੇ ਚੰਗੇ ਕਰਮਾਂ ਅਤੇ ਸੁਭਾਅ ਨਾਲ ਹੁੰਦੀ ਹੈ। ਗੁਰੂ ਜੀ ਨੇ ਮਨ ਦੀ ਪਵਿੱਤਰਤਾ, ਸੱਚਾਈ, ਨਿਮਰਤਾ ਅਤੇ ਪਿਆਰ ਨੂੰ ਜੀਵਨ ਦਾ ਅਸਲ ਮਾਰਗ ਦੱਸਿਆ। ਉਨ੍ਹਾਂ ਵੱਲੋਂ ਦਿੱਤਾ ਗਿਆ “ਬੇਗਮਪੁਰਾ” ਦਾ ਸੰਕਲਪ ਇੱਕ ਅਜਿਹਾ ਆਦਰਸ਼ ਸਮਾਜ ਹੈ ਜਿੱਥੇ ਕਿਸੇ ਵੀ ਤਰ੍ਹਾਂ ਦਾ ਦੁੱਖ, ਜ਼ੁਲਮ ਜਾਂ ਭੇਦਭਾਵ ਨਹੀਂ ਹੁੰਦਾ।

ਤੀਜੇ ਸਥਾਨ ‘ਤੇ ਰਹੇ ਜਸਕਰਨ ਸਿੰਘ ਨੇ ਕਿਹਾ ਕਿ ਗੁਰੂ ਜੀ ਦਾ ਸੰਦੇਸ਼ ਸੀ ਕਿ ਸਮਾਜ ਦੀ ਅਸਲ ਤਰੱਕੀ ਤਦੋਂ ਹੀ ਸੰਭਵ ਹੈ ਜਦੋਂ ਹਰ ਇਕ ਮਨੁੱਖ ਨਾਲ ਬਰਾਬਰੀ ਦਾ ਵਤੀਰਾ ਕੀਤਾ ਜਾਵੇ। ਗੁਰੂ ਰਵੀਦਾਸ ਜੀ ਨੇ ਅੰਧਵਿਸ਼ਵਾਸ, ਜਾਤੀਵਾਦ ਅਤੇ ਅਨਿਆਂ ਦੇ ਵਿਰੁੱਧ ਅਵਾਜ਼ ਬੁਲੰਦ ਕਰਦਿਆਂ ਲੋਕਾਂ ਨੂੰ ਸੱਚ ਅਤੇ ਧਰਮ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕੀਤਾ।

ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪ੍ਰੋ. ਬੌਬੀ, ਪ੍ਰੋ. ਅਮਿਤ ਕੁਮਾਰ ਯਾਦਵ ਅਤੇ ਪ੍ਰੋ. ਸਰਨਦੀਪ ਦਾ ਯੋਗਦਾਨ ਸਰਾਹਣਯੋਗ ਰਿਹਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI