HomeSportਕਾਮਨਵੈਲਥ ਖੇਡਾਂ 'ਚ ਪੰਜਾਬ ਦੇ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗ਼ਮਾ,...

ਕਾਮਨਵੈਲਥ ਖੇਡਾਂ ‘ਚ ਪੰਜਾਬ ਦੇ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗ਼ਮਾ, ਸੰਘਰਸ਼ ਨਾਲ ਲਿਖੀ ਸਫ਼ਲਤਾ ਦੀ ਕਹਾਣੀ

ਲਵਪ੍ਰੀਤ ਸਿੰਘ ਨੇ ਕਾਮਨਵੈਲਥ ਖੇਡਾਂ 'ਚ ਜਿੱਤਿਆ ਚਾਂਦੀ।

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੱਲ ਸਚੰਦਰ ਦੇ ਰਹਿਣ ਵਾਲੇ ਵੇਟਲਿਫਟਰ ਲਵਪ੍ਰੀਤ ਸਿੰਘ ਨੇ 2026 ਦੀਆਂ ਕਾਮਨਵੈਲਥ ਖੇਡਾਂ ਵਿੱਚ ਮਰਦਾਂ ਦੇ 110+ ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਲਵਪ੍ਰੀਤ ਨੇ ਕੁੱਲ 388 ਕਿਲੋਗ੍ਰਾਮ ਭਾਰ ਚੁੱਕਿਆ, ਜਿਸ ਵਿੱਚ ਸਨੈਚ ਵਿੱਚ 176 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 212 ਕਿਲੋਗ੍ਰਾਮ ਸ਼ਾਮਲ ਹਨ। ਇਸ ਤੋਂ ਪਹਿਲਾਂ ਉਹ 2022 ਦੀਆਂ ਕਾਮਨਵੈਲਥ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਚੁੱਕੇ ਹਨ।

ਲਵਪ੍ਰੀਤ ਦੀ ਇਹ ਕਾਮਯਾਬੀ ਸਖ਼ਤ ਮਿਹਨਤ ਅਤੇ ਸੰਘਰਸ਼ ਦਾ ਨਤੀਜਾ ਹੈ। ਇੱਕ ਸਧਾਰਨ ਪਰਿਵਾਰ ਨਾਲ ਸਬੰਧਤ ਲਵਪ੍ਰੀਤ ਦੇ ਦਾਦਾ ਅਤੇ ਚਾਚਾ ਸਬਜ਼ੀ ਵੇਚ ਕੇ ਗੁਜ਼ਾਰਾ ਕਰਦੇ ਸਨ। ਉਹ ਹਰ ਰੋਜ਼ ਸਵੇਰੇ 5 ਵਜੇ ਉਨ੍ਹਾਂ ਨਾਲ ਸਬਜ਼ੀ ਮੰਡੀ ਵਿੱਚ ਕੰਮ ਕਰਦਾ ਅਤੇ ਫਿਰ ਅਭਿਆਸ ਲਈ ਜਾਂਦਾ ਸੀ।

ਲਵਪ੍ਰੀਤ ਨੇ ਅੱਠਵੀਂ ਜਮਾਤ ਦੌਰਾਨ ਵੇਟਲਿਫਟਿੰਗ ਸ਼ੁਰੂ ਕੀਤੀ। ਆਪਣੇ ਪਿੰਡ ਦੇ ਖਿਡਾਰੀਆਂ ਤੋਂ ਪ੍ਰੇਰਿਤ ਹੋ ਕੇ ਉਸ ਨੇ ਇਸ ਖੇਡ ਵਿੱਚ ਨਾਮ ਕਮਾਉਣ ਦਾ ਸੁਪਨਾ ਦੇਖਿਆ। ਨੌਵੀਂ ਜਮਾਤ ਵਿੱਚ ਹੀ ਉਸ ਨੇ ਆਪਣਾ ਪਹਿਲਾ ਰਾਜ ਪੱਧਰੀ ਤਗ਼ਮਾ ਜਿੱਤਿਆ, ਜਿਸ ਨੇ ਉਸ ਦਾ ਹੌਸਲਾ ਹੋਰ ਵਧਾ ਦਿੱਤਾ।

ਉਸ ਦੇ ਪਿਤਾ ਕ੍ਰਿਪਾਲ ਸਿੰਘ, ਜੋ ਪੇਸ਼ੇ ਤੋਂ ਦਰਜ਼ੀ ਹਨ, ਹਰ ਰੋਜ਼ ਸਾਈਕਲ ‘ਤੇ ਉਸ ਨੂੰ ਬੱਸ ਸਟੈਂਡ ਤੱਕ ਛੱਡਦੇ ਸਨ, ਜਿੱਥੋਂ ਲਵਪ੍ਰੀਤ ਆਟੋ ਰਾਹੀਂ ਸਿਖਲਾਈ ਕੇਂਦਰ ਜਾਂਦਾ ਸੀ। ਪਰਿਵਾਰ ਨੇ ਆਰਥਿਕ ਮੁਸ਼ਕਲਾਂ ਦੇ ਬਾਵਜੂਦ ਉਸ ਦੇ ਸੁਪਨੇ ਨੂੰ ਕਦੇ ਟੁੱਟਣ ਨਹੀਂ ਦਿੱਤਾ।

ਪੁੱਤਰ ਦੀ ਇਸ ਪ੍ਰਾਪਤੀ ‘ਤੇ ਭਾਵੁਕ ਹੋਏ ਕ੍ਰਿਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਕਾਂਸੀ ਅਤੇ ਹੁਣ ਚਾਂਦੀ ਦਾ ਤਗ਼ਮਾ ਜਿੱਤਣਾ ਉਨ੍ਹਾਂ ਦੇ ਪਰਿਵਾਰ ਲਈ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ ਕਿ ਇਹ ਸਭ ਪਰਮਾਤਮਾ ਦੀ ਮਿਹਰ ਅਤੇ ਲਵਪ੍ਰੀਤ ਦੀ ਲਗਾਤਾਰ ਮਿਹਨਤ ਦਾ ਨਤੀਜਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments