Home World News ਬੌਂਡੀ ਬੀਚ ਹਮਲੇ ਦੌਰਾਨ 20 ਜਾਨਾਂ ਬਚਾਉਣ ਵਾਲੇ ਭਾਰਤੀ ਨੂੰ ਆਸਟਰੇਲੀਆ ਨੇ...

ਬੌਂਡੀ ਬੀਚ ਹਮਲੇ ਦੌਰਾਨ 20 ਜਾਨਾਂ ਬਚਾਉਣ ਵਾਲੇ ਭਾਰਤੀ ਨੂੰ ਆਸਟਰੇਲੀਆ ਨੇ ਦਿੱਤੀ ਸਥਾਈ ਰਿਹਾਇਸ਼

ਬੌਂਡੀ ਬੀਚ ਹੀਰੋ ਰਹਿਮਤ ਪਾਸ਼ਾ ਨੂੰ ਮਿਲੀ ਆਸਟਰੇਲੀਆਈ PR

0
9

ਸਿਡਨੀ: ਆਸਟਰੇਲੀਆ ਦੇ ਸਿਡਨੀ ਸਥਿਤ ਬੌਂਡੀ ਬੀਚ ‘ਤੇ ਹੋਏ ਭਿਆਨਕ ਹਮਲੇ ਦੌਰਾਨ ਬਹਾਦਰੀ ਦੀ ਮਿਸਾਲ ਬਣੇ ਭਾਰਤੀ ਮੂਲ ਦੇ 37 ਸਾਲਾ ਕੈਬ ਡਰਾਈਵਰ ਰਹਿਮਤ ਪਾਸ਼ਾ ਨੂੰ ਆਸਟਰੇਲੀਆ ਸਰਕਾਰ ਨੇ ਸਥਾਈ ਰਿਹਾਇਸ਼ (Permanent Residency) ਦੇ ਦਿੱਤੀ ਹੈ। ਉਨ੍ਹਾਂ ਦੀ ਇਸ ਦਲੇਰੀ ਦੀ ਦੇਸ਼-ਵਿਦੇਸ਼ ਵਿੱਚ ਖੂਬ ਸਰਾਹਨਾ ਹੋ ਰਹੀ ਹੈ।

ਹਮਲੇ ਦੌਰਾਨ ਰਹਿਮਤ ਪਾਸ਼ਾ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਗੋਲੀਆਂ ਅਤੇ ਹਫੜਾ-ਦਫੜੀ ਵਿਚੋਂ ਜ਼ਖ਼ਮੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਰੀਬ 18 ਤੋਂ 20 ਲੋਕਾਂ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਕਾਰਨ ਉਹ ਲੋਕਾਂ ਲਈ ਇੱਕ ਅਸਲ ਹੀਰੋ ਬਣ ਕੇ ਸਾਹਮਣੇ ਆਏ।

ਆਸਟਰੇਲੀਆ ਸਰਕਾਰ ਨੇ ਉਨ੍ਹਾਂ ਦੀ ਬਹਾਦਰੀ ਨੂੰ ਸਨਮਾਨ ਦਿੰਦਿਆਂ ਸਥਾਈ ਰਿਹਾਇਸ਼ ਮਨਜ਼ੂਰ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚਿਆਂ ਦੀਆਂ ਸਥਾਈ ਰਿਹਾਇਸ਼ ਅਰਜ਼ੀਆਂ ‘ਤੇ ਵੀ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਫ਼ੈਸਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਰਹਿਮਤ ਪਾਸ਼ਾ ਦੀ ਵੱਡੇ ਪੱਧਰ ‘ਤੇ ਸ਼ਲਾਘਾ ਹੋ ਰਹੀ ਹੈ। ਕਈ ਲੋਕਾਂ ਨੇ ਉਨ੍ਹਾਂ ਨੂੰ ਬਹਾਦਰੀ ਦਾ ਪ੍ਰਤੀਕ ਕਰਾਰ ਦਿੱਤਾ, ਜਦਕਿ ਹੋਰਨਾਂ ਨੇ ਕਿਹਾ ਕਿ ਅਜਿਹੇ ਲੋਕ ਵੱਖ-ਵੱਖ ਭਾਈਚਾਰਿਆਂ ਵਿੱਚ ਭਰੋਸੇ ਅਤੇ ਏਕਤਾ ਨੂੰ ਮਜ਼ਬੂਤ ਬਣਾਉਂਦੇ ਹਨ। ਕਈ ਯੂਜ਼ਰਾਂ ਨੇ ਇਹ ਵੀ ਮੰਗ ਕੀਤੀ ਕਿ ਸਥਾਈ ਰਿਹਾਇਸ਼ ਦੇ ਨਾਲ-ਨਾਲ ਉਨ੍ਹਾਂ ਨੂੰ ਵਿਸ਼ੇਸ਼ ਬਹਾਦਰੀ ਸਨਮਾਨ ਅਤੇ ਆਰਥਿਕ ਇਨਾਮ ਵੀ ਦਿੱਤਾ ਜਾਣਾ ਚਾਹੀਦਾ ਹੈ।

ਰਿਪੋਰਟਾਂ ਮੁਤਾਬਕ, ਹਮਲੇ ਦੌਰਾਨ ਰਾਹਤ ਕਾਰਜਾਂ ਸਮੇਂ ਰਹਿਮਤ ਪਾਸ਼ਾ ਵੱਲੋਂ ਪਹਿਨੀ ਗਈ ਟੋਪੀ ਨੂੰ ਸਿਡਨੀ ਦੇ ਅਜਾਇਬਘਰ ਵਿੱਚ ਸੰਭਾਲ ਕੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦਾ ਨਾਮ ਕਈ ਬਹਾਦਰੀ ਪੁਰਸਕਾਰਾਂ ਲਈ ਵੀ ਭੇਜਿਆ ਗਿਆ ਹੈ।

LEAVE A REPLY

Please enter your comment!
Please enter your name here