HomePunjabMalerkotlaਜਨਗਣਨਾ 2027 ਸਬੰਧੀ ਚਾਰਜ ਅਫ਼ਸਰਾਂ ਨੂੰ ਡਿਸਟ੍ਰਿਕਟ ਸੈਂਸਸ ਹੈਂਡਬੁੱਕ (DCHB) ਡਾਟਾ ਇਕੱਤਰ...

ਜਨਗਣਨਾ 2027 ਸਬੰਧੀ ਚਾਰਜ ਅਫ਼ਸਰਾਂ ਨੂੰ ਡਿਸਟ੍ਰਿਕਟ ਸੈਂਸਸ ਹੈਂਡਬੁੱਕ (DCHB) ਡਾਟਾ ਇਕੱਤਰ ਕਰਨ ਬਾਰੇ ਦਿੱਤੀ ਸਿਖਲਾਈ

ਮਾਲੇਰਕੋਟਲਾ, 21 ਜੁਲਾਈ –

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਧੀਨ ਡਾਇਰੈਕਟੋਰੇਟ ਆਫ਼ ਸੈਂਸਸ ਆਪ੍ਰੇਸ਼ਨਜ਼, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਨਗਣਨਾ 2027 ਦੇ ਮੱਦੇਨਜ਼ਰ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਡਿਸਟ੍ਰਿਕਟ ਸੈਂਸਸ ਹੈਂਡਬੁੱਕ (DCHB) ਲਈ ਡਾਟਾ ਇਕੱਤਰ ਕਰਨ ਸਬੰਧੀ ਚਾਰਜ ਅਫ਼ਸਰਾਂ ਦੀ ਇੱਕ ਰੋਜ਼ਾ ਸਿਖਲਾਈ ਕਰਵਾਈ ਗਈ।

ਟਰੇਨਿੰਗ ਦੌਰਾਨ ਮਾਸਟਰ ਟਰੇਨਰ ਵਿਨੋਦ ਕੁਮਾਰ ਵੱਲੋਂ ਚਾਰਜ ਅਫ਼ਸਰਾਂ ਨੂੰ ਡਿਸਟ੍ਰਿਕਟ ਸੈਂਸਸ ਹੈਂਡਬੁੱਕ ਤਿਆਰ ਕਰਨ ਲਈ ਲੋੜੀਂਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦੇ ਅੰਕੜਿਆਂ ਦੀ ਸਹੀ ਅਤੇ ਸਮੇਂ ਸਿਰ ਇਕੱਤਰਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਡੀ.ਸੀ.ਐਚ.ਬੀ. ਮੋਬਾਈਲ ਐਪ ਰਾਹੀਂ ਡਾਟਾ ਐਂਟਰੀ ਦੀ ਪ੍ਰਕਿਰਿਆ ਬਾਰੇ ਹੱਥੋਂ-ਹੱਥ ਡੈਮੋ ਵੀ ਕਰਵਾਈ ਗਈ।

ਟਰੇਨਿੰਗ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਡਾਟਾ ਇਕੱਤਰ ਕਰਨ ਸਮੇਂ ਸ਼ੁੱਧਤਾ, ਪਾਰਦਰਸ਼ਤਾ ਅਤੇ ਨਿਰਧਾਰਤ ਸਮਾਂ-ਸੀਮਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਜਨਗਣਨਾ 2027 ਲਈ ਡਿਸਟ੍ਰਿਕਟ ਸੈਂਸਸ ਹੈਂਡਬੁੱਕ ਦੀ ਤਿਆਰੀ ਦਾ ਕਾਰਜ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾ ਸਕੇ।
ਇਸ ਮੌਕੇ ਚਾਰਜ ਅਫ਼ਸਰਾਂ ਨੂੰ ਡੀ.ਸੀ.ਐਚ.ਬੀ. ਨਾਲ ਸਬੰਧਤ ਵੱਖ-ਵੱਖ ਤਕਨੀਕੀ ਅਤੇ ਪ੍ਰਕਿਰਿਆਤਮਕ ਪਹਿਲੂਆਂ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ।
ਇਸ ਮੌਕੇ ਮਾਸਟਰ ਟਰੇਨਰ ਅੰਕੁਸ਼ ਸ਼ਰਮਾਂ, ਮਾਸਟਰ ਟਰੇਨਰ ਵਿਵੇਕ ਸਿੰਘ, ਨਾਇਬ ਤਹਿਸੀਲਦਾਰ ਮਾਲੇਰਕੋਟਲਾ ਸੁਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਅਮਰਗੜ੍ਹ ਪਰਵੀਨ ਕੁਮਾਰ, ਨਾਇਬ ਤਹਿਸੀਲਦਾਰ ਅਹਿਮਦਗੜ੍ਹ ਰਣਦੀਪ ਸਿੰਘ, ਜ਼ਿਲੇ ਦੇ ਟੈਕਨੀਕਲ ਸਹਾਇਕ ਅਤੇ ਨਗਰ ਕੌਂਸਲ/ਨਗਰ ਪੰਚਾਇਤ ਦੇ ਕਰਮਚਾਰੀ ਹਾਜ਼ਰ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments