Friday, July 10, 2026
Home Punjab Malerkotla ਅਣਅਧਿਕਾਰਿਤ ਈ-ਰਿਕਸ਼ਾ ਵਿਕਰੇਤਾਵਾਂ ਖ਼ਿਲਾਫ਼ ਆਰ.ਟੀ.ਓ. ਮਾਲੇਰਕੋਟਲਾ ਦੀ ਵੱਡੀ ਕਾਰਵਾਈ

ਅਣਅਧਿਕਾਰਿਤ ਈ-ਰਿਕਸ਼ਾ ਵਿਕਰੇਤਾਵਾਂ ਖ਼ਿਲਾਫ਼ ਆਰ.ਟੀ.ਓ. ਮਾਲੇਰਕੋਟਲਾ ਦੀ ਵੱਡੀ ਕਾਰਵਾਈ

0
4

 ਸਿਰਫ਼ ਅਧਿਕਾਰਿਤ ਡੀਲਰ ਤੋਂ ਹੀ ਈ-ਰਿਕਸ਼ਾ ਖਰੀਦਣ ਚਾਹਵਾਨ: ਰਿਜਨਲ ਟਰਾਂਸਪੋਰਟ ਅਫ਼ਸਰ

ਮਾਲੇਰਕੋਟਲਾ: ਰਿਜਨਲ ਟਰਾਂਸਪੋਰਟ ਅਫ਼ਸਰ (ਆਰ.ਟੀ.ਓ.) ਮਾਲੇਰਕੋਟਲਾ ਕਰਨਬੀਰ ਸਿੰਘ ਛੀਨਾ ਵੱਲੋਂ ਅੱਜ ਅਚਨਚੇਤ ਚੈਕਿੰਗ ਮੁਹਿੰਮ ਦੌਰਾਨ ਅਣਅਧਿਕਾਰਿਤ ਤੌਰ ‘ਤੇ ਈ-ਰਿਕਸ਼ਾ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ। ਇਸ ਦੌਰਾਨ ਅਜਿਹੇ ਵਿਕਰੇਤਾਵਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਤਿੰਨ ਦਿਨਾਂ ਦੇ ਅੰਦਰ-ਅੰਦਰ ਇਹ ਗੈਰ-ਅਧਿਕਾਰਿਤ ਵਿਕਰੀ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ।

                 ਰਿਜਨਲ ਟਰਾਂਸਪੋਰਟ ਅਫ਼ਸਰ ਨੇ ਕਿਹਾ ਕਿ ਮੋਟਰ ਵਾਹਨ ਐਕਟ ਅਤੇ ਸਬੰਧਤ ਨਿਯਮਾਂ ਅਨੁਸਾਰ ਸਿਰਫ਼ ਅਧਿਕਾਰਿਤ ਡੀਲਰ ਹੀ ਈ-ਰਿਕਸ਼ਿਆਂ ਦੀ ਵਿਕਰੀ ਕਰ ਸਕਦੇ ਹਨ। ਅਣਅਧਿਕਾਰਿਤ ਵਿਕਰੀ ਨਾ ਸਿਰਫ਼ ਨਿਯਮਾਂ ਦੀ ਉਲੰਘਣਾ ਹੈ, ਸਗੋਂ ਇਸ ਨਾਲ ਖਰੀਦਦਾਰਾਂ ਨੂੰ ਵੀ ਭਵਿੱਖ ਵਿੱਚ ਰਜਿਸਟ੍ਰੇਸ਼ਨ, ਵਾਰੰਟੀ ਅਤੇ ਹੋਰ ਕਾਨੂੰਨੀ ਕਾਰਵਾਈਆਂ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਈ-ਰਿਕਸ਼ਾ ਖਰੀਦਣ ਦੇ ਇੱਛੁਕ ਲੋਕਾਂ ਅਤੇ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਅਧਿਕਾਰਿਤ ਵਿਕਰੇਤਾ ਕੰਪਨੀ ਤੋਂ ਹੀ ਈ-ਰਿਕਸ਼ਾ ਖਰੀਦਣ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਜਾਂ ਤਕਨੀਕੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

                  ਚੈਕਿੰਗ ਦੌਰਾਨ ਅਣਅਧਿਕਾਰਿਤ ਤੌਰ ‘ਤੇ ਈ-ਰਿਕਸ਼ਾ ਵੇਚਣ ਸਬੰਧੀ ਚੇਤਾਵਨੀ ਜਾਰੀ ਕਰਦਿਆ ਕਿਹਾ ਕਿ ਉਹ ਤਿੰਨ ਦਿਨਾਂ ਦੇ ਅੰਦਰ ਈ-ਰਿਕਸ਼ਿਆਂ ਦੀ ਵਿਕਰੀ ਨੂੰ ਬੰਦ ਕਰਨ । ਰਿਜਨਲ ਟਰਾਂਸਪੋਰਟ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਜੇਕਰ ਨਿਰਧਾਰਿਤ ਸਮੇਂ ਦੇ ਅੰਦਰ ਅਣਅਧਿਕਾਰਿਤ ਵਿਕਰੀ ਬੰਦ ਨਾ ਕੀਤੀ ਗਈ ਤਾਂ ਸਬੰਧਤ ਵਿਕਰੇਤਾਵਾਂ ਖ਼ਿਲਾਫ਼ ਮੋਟਰ ਵਾਹਨ ਐਕਟ ਅਤੇ ਹੋਰ ਲਾਗੂ ਕਾਨੂੰਨਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here