Home National ਏਅਰ ਇੰਡੀਆ ਦਾ ਵੱਡਾ ਤੋਹਫ਼ਾ! ਹੁਣ ਹੋਰ ਸਸਤੀਆਂ ਮਿਲਣਗੀਆਂ ਹਵਾਈ ਟਿਕਟਾਂ

ਏਅਰ ਇੰਡੀਆ ਦਾ ਵੱਡਾ ਤੋਹਫ਼ਾ! ਹੁਣ ਹੋਰ ਸਸਤੀਆਂ ਮਿਲਣਗੀਆਂ ਹਵਾਈ ਟਿਕਟਾਂ

0
23

ਨਵੀਂ ਦਿੱਲੀ: ਹਵਾਈ ਯਾਤਰਾ ਨੂੰ ਹੋਰ ਕਿਫ਼ਾਇਤੀ ਬਣਾਉਣ ਦੇ ਉਦੇਸ਼ ਨਾਲ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰਲਾਈਨ ਏਅਰ ਇੰਡੀਆ ਨੇ ਚੋਣਵੇਂ ਘਰੇਲੂ ਰੂਟਾਂ ‘ਤੇ ਨਵੀਂ ‘Basic’ (ਮੂਲ) ਕਿਰਾਇਆ ਸ਼੍ਰੇਣੀ ਸ਼ੁਰੂ ਕੀਤੀ ਹੈ। ਇਸ ਪਾਇਲਟ ਪ੍ਰੋਜੈਕਟ ਤਹਿਤ ਯਾਤਰੀਆਂ ਨੂੰ ਘੱਟ ਕੀਮਤ ‘ਤੇ ਇਕਾਨਮੀ ਕਲਾਸ ਦੀਆਂ ਟਿਕਟਾਂ ਉਪਲਬਧ ਹੋਣਗੀਆਂ, ਜਿਸ ਨਾਲ ਬਜਟ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਏਅਰਲਾਈਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਸ ਨਵੀਂ ਸ਼੍ਰੇਣੀ ਵਿੱਚ ਯਾਤਰੀਆਂ ਨੂੰ ਮੁਫ਼ਤ ਭੋਜਨ ਦੀ ਸਹੂਲਤ ਨਹੀਂ ਮਿਲੇਗੀ, ਪਰ ਫਲਾਈਟ ਦੌਰਾਨ ਚਾਹ ਜਾਂ ਕੌਫੀ ਮੁਫ਼ਤ ਦਿੱਤੀ ਜਾਵੇਗੀ। ਇਹ ਕਦਮ ਘੱਟ ਕਿਰਾਏ ਵਾਲੀਆਂ ਟਿਕਟਾਂ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਗਿਆ ਹੈ।

ਸਮਾਨ ਲੈ ਜਾਣ ਦੇ ਨਿਯਮ

ਨਵੀਂ ‘Basic’ ਸ਼੍ਰੇਣੀ ਅਧੀਨ ਯਾਤਰੀ:

  • 15 ਕਿਲੋਗ੍ਰਾਮ ਤੱਕ ਚੈੱਕ-ਇਨ ਸਮਾਨ ਲੈ ਜਾ ਸਕਣਗੇ।
  • 7 ਕਿਲੋਗ੍ਰਾਮ ਤੱਕ ਕੈਬਿਨ ਬੈਗੇਜ ਦੀ ਇਜਾਜ਼ਤ ਹੋਵੇਗੀ।

ਖਾਣੇ ਦੀ ਪ੍ਰੀ-ਬੁਕਿੰਗ ਦਾ ਵਿਕਲਪ

ਜੇਕਰ ਕੋਈ ਯਾਤਰੀ ਫਲਾਈਟ ਦੌਰਾਨ ਭੋਜਨ ਲੈਣਾ ਚਾਹੁੰਦਾ ਹੈ ਤਾਂ ਉਹ ਉਡਾਣ ਤੋਂ ਘੱਟੋ-ਘੱਟ 24 ਘੰਟੇ ਪਹਿਲਾਂ ਖਾਣਾ ਪ੍ਰੀ-ਬੁੱਕ ਕਰ ਸਕਦਾ ਹੈ। ਇਸ ਵਿੱਚ:

  • ਸ਼ਾਕਾਹਾਰੀ ਭੋਜਨ
  • ਮਾਸਾਹਾਰੀ ਭੋਜਨ
  • ਜੈਨ ਭੋਜਨ
  • ਸ਼ੂਗਰ ਮਰੀਜ਼ਾਂ ਲਈ ਵਿਸ਼ੇਸ਼ ਡਾਇਟ ਫੂਡ

ਵਰਗੇ ਕਈ ਵਿਕਲਪ ਉਪਲਬਧ ਹੋਣਗੇ।

ਫਲਾਈਟ ਬਦਲਣ ‘ਤੇ ਕੀ ਹੋਵੇਗਾ?

ਜੇਕਰ ਮੌਸਮ ਜਾਂ ਹੋਰ ਕਾਰਨਾਂ ਕਰਕੇ ਫਲਾਈਟ ਰੀਸ਼ਡਿਊਲ ਜਾਂ ਬਦਲੀ ਜਾਂਦੀ ਹੈ, ਤਾਂ ਯਾਤਰੀ ਦਾ ਪਹਿਲਾਂ ਤੋਂ ਬੁੱਕ ਕੀਤਾ ਖਾਣਾ ਨਵੀਂ ਫਲਾਈਟ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ। ਜੇਕਰ ਨਵੀਂ ਉਡਾਣ ਵਿੱਚ ਖਾਣੇ ਦੀ ਸਹੂਲਤ ਉਪਲਬਧ ਨਾ ਹੋਵੇ ਤਾਂ ਉਸ ਦੀ ਪੂਰੀ ਰਕਮ ਵਾਪਸ ਕੀਤੀ ਜਾਵੇਗੀ।

ਪੁਰਾਣੀਆਂ ਸ਼੍ਰੇਣੀਆਂ ਜਾਰੀ ਰਹਿਣਗੀਆਂ

ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਨਵੀਂ ‘ਬੇਸਿਕ’ ਸ਼੍ਰੇਣੀ ਦੇ ਆਉਣ ਨਾਲ ਮੌਜੂਦਾ ‘ਵੈਲਿਊ’, ‘ਕਲਾਸਿਕ’ ਅਤੇ ‘ਫਲੈਕਸ ਕਿਰਾਇਆ ਸ਼੍ਰੇਣੀਆਂ ‘ਤੇ ਕੋਈ ਅਸਰ ਨਹੀਂ ਪਵੇਗਾ। ਇਨ੍ਹਾਂ ਸ਼੍ਰੇਣੀਆਂ ਵਿੱਚ ਪਹਿਲਾਂ ਵਾਂਗ ਹੀ ਮੁਫ਼ਤ ਭੋਜਨ ਦੀ ਸਹੂਲਤ ਮਿਲਦੀ ਰਹੇਗੀ।

ਯਾਤਰੀ ਇਸ ਨਵੀਂ ਟਿਕਟ ਸ਼੍ਰੇਣੀ ਦੀ ਬੁਕਿੰਗ ਏਅਰ ਇੰਡੀਆ ਦੀ ਵੈੱਬਸਾਈਟ, ਮੋਬਾਈਲ ਐਪ, ਕਾਲ ਸੈਂਟਰ ਜਾਂ ਏਅਰਪੋਰਟ ਟਿਕਟ ਕਾਊਂਟਰਾਂ ਰਾਹੀਂ ਕਰ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਟ੍ਰਾਇਲ ਦੌਰਾਨ ਮਿਲਣ ਵਾਲੇ ਫੀਡਬੈਕ ਦੇ ਆਧਾਰ ‘ਤੇ ਇਸ ਸੇਵਾ ਨੂੰ ਭਵਿੱਖ ਵਿੱਚ ਸਥਾਈ ਤੌਰ ‘ਤੇ ਲਾਗੂ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here