HomeNationalਵਿਸ਼ਵ ਯੋਗਾਸਨ ਚੈਂਪੀਅਨਸ਼ਿਪ 2026 'ਚ ਪੰਜਾਬ ਦੀ ਅਲਕਾ ਪੇਰੀਵਾਲ ਨੇ ਸੋਨ ਤਮਗਾ...

ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 2026 ‘ਚ ਪੰਜਾਬ ਦੀ ਅਲਕਾ ਪੇਰੀਵਾਲ ਨੇ ਸੋਨ ਤਮਗਾ ਜਿੱਤਿਆ

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦਾ ਵਿਸ਼ਵ ਯੋਗਾਸਨ ਨਾਲ ਆਫੀਸ਼ੀਅਲ ਸਮਝੋਤਾ ਹੋਣ ਕਾਰਨ ਇਸ ਵਿਸ਼ੇਸ਼ ਪ੍ਰਾਪਤੀ ਉੱਤੇ ਯੂਨੀਵਰਸਿਟੀ ਵੱਲੋਂ ਸ਼ਲਾਘਾ

ਅਹਿਮਦਾਬਾਦ: ਅਹਿਮਦਾਬਾਦ ਦੇ ਏਕਾ ਏਰੀਨਾ ਵਿਖੇ 4 ਤੋਂ 8 ਜੂਨ ਤੱਕ ਚੱਲ ਰਹੀ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 2026 ਵਿੱਚ ਪੰਜਾਬ ਦੀ ਅਲਕਾ ਪੇਰੀਵਾਲ ਨੇ ਸੋਨ ਤਮਗਾ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਇਤਿਹਾਸਕ ਚੈਂਪੀਅਨਸ਼ਿਪ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਨਲਾਈਨ ਕੀਤਾ। ਉਦਘਾਟਨ ਸਮਾਰੋਹ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਪਟੇਲ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਵਿਸ਼ਵ ਯੋਗਾਸਨ ਦੇ ਪ੍ਰਧਾਨ ਸਵਾਮੀ ਰਾਮਦੇਵ ਮੌਜੂਦ ਸਨ।

ਯੋਗਾਸਨ ਭਾਰਤ ਦੇ ਪ੍ਰਧਾਨ ਸ਼੍ਰੀ ਉਦਿਤ ਸ਼ੇਠ ਅਤੇ ਜਨਰਲ ਸਕੱਤਰ ਡਾ. ਜੈਦੀਪ ਆਰੀਆ ਜੀ ਨੇ ਇਸ ਇਤਿਹਾਸਕ ਸਮਾਗਮ ਨੂੰ ਭਾਰਤ ਲਈ ਰਾਸ਼ਟਰੀ ਮਾਣ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਦੀ ਦੂਰਦਰਸ਼ਤਾ ਅਤੇ ਸਮਰਪਣ ਯੋਗਾਸਨ ਨੂੰ ਇੱਕ ਵਿਸ਼ਵ ਪੱਧਰੀ ਪ੍ਰਤੀਯੋਗੀ ਖੇਡ ਵਜੋਂ ਸਥਾਪਿਤ ਕਰਨ ਵਿੱਚ ਅਹਿਮ ਰਿਹਾ ਹੈ।

ਇਸ ਪਹਿਲੀ ਗਲੋਬਲ ਯੋਗਾਸਨ ਮੁਕਾਬਲੇ ਵਿੱਚ 78 ਦੇਸ਼ਾਂ ਦੇ 500 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਮੇਜ਼ਬਾਨ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਤੀਜੇ ਦਿਨ ਤੱਕ 22 ਸੋਨ ਤਮਗੇ ਜਿੱਤ ਲਏ ਹਨ।

ਪੰਜਾਬ ਯੋਗਾਸਨ ਐਸੋਸੀਏਸ਼ਨ ਦੇ ਪ੍ਰਧਾਨ ਡਾ.  ਅਕਲ ਕਲਾ ਸੇਖਵਾਂ ਨੇ ਕਿਹਾ, “ਇਹ ਬਹੁਤ ਵੱਡਾ ਕਦਮ ਹੈ ਕਿ ਇਸ ਵਿਸ਼ਵ ਚੈਂਪੀਅਨਸ਼ਿਪ ਵਿੱਚ 78 ਦੇਸ਼ਾਂ ਨੇ ਹਿੱਸਾ ਲਿਆ। ਸਾਨੂੰ ਪੂਰਾ ਭਰੋਸਾ ਹੈ ਕਿ ਇਹ ਖੇਡ 2030 ਦੀਆਂ ਰਾਸ਼ਟਰਮੰਡਲ ਖੇਡਾਂ ਅਤੇ 2036 ਦੇ ਓਲੰਪਿਕ ਵਿੱਚ ਜ਼ਰੂਰ ਸ਼ਾਮਲ ਹੋਵੇਗੀ।”

ਇਸ ਚੈਂਪੀਅਨਸ਼ਿਪ ਵਿੱਚ ਇਹ ਵੀ ਵਿਸ਼ੇਸ਼ਤਾ ਰਹੀ ਕਿ ਇਸ ਵਿੱਚ ਛੇ ਉਮਰ ਵਰਗ ਹਨ ਅਤੇ ਪਹਿਲੀ ਵਾਰ ਵਿਸ਼ਵ ਪੱਧਰ ‘ਤੇ ਪਾਰਦਰਸ਼ਤਾ ਲਈ ਇਲੈਕਟ੍ਰਾਨਿਕ ਸਕੋਰਿੰਗ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments