HomeNationalਵਿਦੇਸ਼ੀ ਡਿਗਰੀ ਹੁਣ ਘਰ ਦੇ ਨੇੜੇ! ਭਾਰਤ 'ਚ ਖੁੱਲ੍ਹਣਗੇ ਦੁਨੀਆ ਦੀਆਂ ਨਾਮੀ...

ਵਿਦੇਸ਼ੀ ਡਿਗਰੀ ਹੁਣ ਘਰ ਦੇ ਨੇੜੇ! ਭਾਰਤ ‘ਚ ਖੁੱਲ੍ਹਣਗੇ ਦੁਨੀਆ ਦੀਆਂ ਨਾਮੀ ਯੂਨੀਵਰਸਿਟੀਆਂ ਦੇ ਕੈਂਪਸ

ਨਵੀਂ ਦਿੱਲੀ: ਭਾਰਤੀ ਵਿਦਿਆਰਥੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਹੁਣ ਵਿਸ਼ਵ ਪੱਧਰੀ ਸਿੱਖਿਆ ਹਾਸਲ ਕਰਨ ਲਈ ਵਿਦੇਸ਼ ਜਾਣਾ ਲਾਜ਼ਮੀ ਨਹੀਂ ਰਹੇਗਾ। NEP 2020 ਤਹਿਤ ਕੇਂਦਰ ਸਰਕਾਰ ਨੇ ਬ੍ਰਿਟੇਨ ਅਤੇ ਆਸਟ੍ਰੇਲੀਆ ਦੀਆਂ ਤਿੰਨ ਨਾਮੀ ਯੂਨੀਵਰਸਿਟੀਆਂ—University of Bristol, University of York ਅਤੇ University of New South Wales—ਨੂੰ ਭਾਰਤ ਵਿੱਚ ਆਪਣੇ ਕੈਂਪਸ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਸ ਫੈਸਲੇ ਨਾਲ ਭਾਰਤ ਵਿੱਚ ਮਨਜ਼ੂਰੀ ਪ੍ਰਾਪਤ ਵਿਦੇਸ਼ੀ ਯੂਨੀਵਰਸਿਟੀਆਂ ਦੀ ਗਿਣਤੀ ਪੰਜ ਹੋ ਗਈ ਹੈ। ਨਵੇਂ ਕੈਂਪਸ ਮੁੰਬਈ ਅਤੇ ਬੈਂਗਲੁਰੂ ਵਰਗੇ ਸਿੱਖਿਆ ਅਤੇ ਤਕਨਾਲੋਜੀ ਕੇਂਦਰਾਂ ਵਿੱਚ ਸਥਾਪਤ ਕੀਤੇ ਜਾਣਗੇ, ਜਿੱਥੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪਾਠਕ੍ਰਮ, ਵਿਦੇਸ਼ੀ ਫੈਕਲਟੀ ਅਤੇ ਗਲੋਬਲ ਪੱਧਰ ਦੀਆਂ ਖੋਜ ਸਹੂਲਤਾਂ ਮਿਲਣਗੀਆਂ।

ਸਿੱਖਿਆ ਮੰਤਰੀ Dharmendra Pradhan ਨੇ ਇਸ ਨੂੰ NEP 2020 ਦੇ “Internationalisation of Education” ਸੁਪਨੇ ਵੱਲ ਇੱਕ ਹੋਰ ਵੱਡਾ ਕਦਮ ਦੱਸਿਆ ਹੈ। ਉਨ੍ਹਾਂ ਮੁਤਾਬਕ ਇਹ ਕਦਮ ਭਾਰਤ ਨੂੰ ਦੁਨੀਆ ਦੇ ਪ੍ਰਮੁੱਖ ਸਿੱਖਿਆ ਕੇਂਦਰਾਂ ਦੀ ਕਤਾਰ ਵਿੱਚ ਖੜ੍ਹਾ ਕਰਨ ਵਿੱਚ ਮਦਦ ਕਰੇਗਾ।

ਮਾਹਿਰਾਂ ਦਾ ਮੰਨਣਾ ਹੈ ਕਿ ਹਰ ਸਾਲ ਲੱਖਾਂ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਲਈ ਵਿਦੇਸ਼ ਜਾਂਦੇ ਹਨ ਅਤੇ ਇਸ ‘ਤੇ ਅਰਬਾਂ ਡਾਲਰ ਖਰਚ ਹੁੰਦੇ ਹਨ। ਹੁਣ ਵਿਦਿਆਰਥੀਆਂ ਨੂੰ ਘੱਟ ਖਰਚੇ ‘ਤੇ ਆਪਣੇ ਹੀ ਦੇਸ਼ ਵਿੱਚ ਵਿਦੇਸ਼ੀ ਡਿਗਰੀ ਅਤੇ ਗਲੋਬਲ ਐਕਸਪੋਜ਼ਰ ਮਿਲ ਸਕੇਗਾ। ਨਾਲ ਹੀ ਭਾਰਤ ਵਿੱਚ ਰਿਸਰਚ, ਇਨੋਵੇਸ਼ਨ ਅਤੇ ਅੰਤਰਰਾਸ਼ਟਰੀ ਅਕਾਦਮਿਕ ਸਾਂਝੇਦਾਰੀਆਂ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments