Google search engine
HomeEntertainmentਪੰਜਾਬੀ ਨਾਵਲ ‘ਚਾਲੀ ਦਿਨ’ ਹੁਣ ਵੱਡੇ ਪਰਦੇ ’ਤੇ, 19 ਜੂਨ ਨੂੰ ਹੋਵੇਗੀ...

ਪੰਜਾਬੀ ਨਾਵਲ ‘ਚਾਲੀ ਦਿਨ’ ਹੁਣ ਵੱਡੇ ਪਰਦੇ ’ਤੇ, 19 ਜੂਨ ਨੂੰ ਹੋਵੇਗੀ ਰਿਲੀਜ਼

ਚੰਡੀਗੜ੍ਹ: ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਇੱਕ ਖਾਸ ਤੋਹਫ਼ਾ ਲੈ ਕੇ ਆ ਰਹੀ ਹੈ ‘ਲੋਨ ਟ੍ਰੀ ਐਂਟਰਪ੍ਰਾਈਜ਼’ ਦੀ ਨਵੀਂ ਫਿਲਮ ‘ਚਾਲੀ ਦਿਨ’। ਇਹ ਫਿਲਮ ਪ੍ਰਸਿੱਧ ਲੇਖਕ ਗੁਰਪ੍ਰੀਤ ਐਸ. ਧੁੱਗਾ ਦੇ ਬੈਸਟ ਸੈਲਰ ਪੰਜਾਬੀ ਨਾਵਲ ‘ਚਾਲੀ ਦਿਨ’ ’ਤੇ ਆਧਾਰਿਤ ਹੈ।

ਫਿਲਮ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਵੱਲੋਂ ਕੀਤਾ ਗਿਆ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਮਸ਼ਹੂਰ ਗਾਇਕ ਅਤੇ ਲੇਖਕ ਦੇਬੀ ਮਖਸੂਸਪੁਰੀ ਇੱਕ ਨਵੇਂ ਅਤੇ ਵੱਖਰੇ ਅੰਦਾਜ਼ ਵਿੱਚ ਦਰਸ਼ਕਾਂ ਸਾਹਮਣੇ ਆਉਣਗੇ।

ਫਿਲਮ ਦੀ ਸਟਾਰ ਕਾਸਟ ਵਿੱਚ ਗੁਰਪ੍ਰੀਤ ਘੁੱਗੀ, ਦ੍ਰਿਸ਼ਟੀ ਤਲਵਾਰ, ਨਿਰਮਲ ਰਿਸ਼ੀ ਅਤੇ ਹਾਰਬੀ ਸਾਂਘਾ ਵਰਗੇ ਤਜਰਬੇਕਾਰ ਕਲਾਕਾਰ ਸ਼ਾਮਲ ਹਨ। ਇਸ ਦੇ ਨਾਲ ਹੀ ਸੁੱਖਣ ਵੜੈਚ ਨੂੰ ਇਸ ਫਿਲਮ ਰਾਹੀਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

ਫਿਲਮ ਦਾ ਪ੍ਰੋਜੈਕਟ ਡਿਜ਼ਾਈਨ ਗੁਰਪ੍ਰੀਤ ਘੁੱਗੀ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਸੰਗੀਤ ਦੀ ਜ਼ਿੰਮੇਵਾਰੀ ਬੀਟ ਮਿਨਿਸਟਰ ਨੇ ਨਿਭਾਈ ਹੈ। ਫਿਲਮ ਦੇ ਗੀਤਾਂ ਦੇ ਬੋਲ ਹਰਮਨਜੀਤ ਸਿੰਘ ਵੱਲੋਂ ਲਿਖੇ ਗਏ ਹਨ।

ਤਕਨੀਕੀ ਪੱਖ ਤੋਂ ਵੀ ਫਿਲਮ ਮਜ਼ਬੂਤ ਦਿਖਾਈ ਦਿੰਦੀ ਹੈ। ਗਗਨ ਸੱਚਦੇਵਾ ਨੇ ਸੰਪਾਦਨ ਦਾ ਕੰਮ ਸੰਭਾਲਿਆ ਹੈ, ਜਦਕਿ ਵਿਜੇ ਗਿਰੀ ਨੇ ਆਰਟ ਡਾਇਰੈਕਟਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਫਿਲਮ ਦੀ ਐਗਜ਼ੀਕਿਊਟਿਵ ਪ੍ਰੋਡਕਸ਼ਨ ਗੁਰਲਵ ਸਿੰਘ ਰਤੋਲ ਦੀ ਦੇਖ-ਰੇਖ ਹੇਠ ਮੁਕੰਮਲ ਕੀਤੀ ਗਈ ਹੈ।

ਨਾਵਲ ਤੋਂ ਪਰਦੇ ਤੱਕ ਦੇ ਇਸ ਸਫ਼ਰ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਭਾਵਨਾਵਾਂ, ਰਿਸ਼ਤਿਆਂ ਅਤੇ ਸਮਾਜਿਕ ਪੱਖਾਂ ਨੂੰ ਛੂਹਣ ਵਾਲੀ ਇਹ ਫਿਲਮ 19 ਜੂਨ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI